20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਾਬਕਾ ਮੁੱਖ ਮੰਤਰੀ ਚੰਨੀ ਨੇ ਬਰਸਾਲਪੁਰ ਕਬੱਡੀ ਕੱਪ ਦਾ ਪੋਸਟਰ ਕੀਤਾ ਜਾਰੀ <br/>

ਅਜੀਤ ਡੈਸਕ 07-03-2026
ਸ੍ਰੀ ਚਮਕੌਰ ਸਾਹਿਬ, 6 ਮਾਰਚ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਰਸਾਲਪੁਰ ਵਿਖੇ 22 ਮਾਰਚ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਸਬੰਧੀ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਜਾਰੀ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਪ ਦੇ ਪ੍ਰਬੰਧਕ ਆੜ੍ਹਤੀ ਕੁਲਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਸ ਕੱਪ ਵਿਚ ਪੰਜਾਬ ਦੀਆਂ ਨਾਮੀ ਕਬੱਡੀ ਟੀਮਾਂ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੁੱਜ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਆੜ੍ਹਤੀ ਕੁਲਵਿੰਦਰ ਸਿੰਘ ਭੰਗੂ, ਸੰਮਤੀ ਮੈਂਬਰ ਜਸਵੀਰ ਸਿੰਘ ਸੇਦਪੁਰ, ਕਮਲਜੀਤ ਸਿੰਘ ਭੰਗੂ, ਦਮਨ ਅਸਟ੍ਰੇਲੀਆ, ਜਸਵਿੰਦਰ ਸਿੰਘ ਭੰਗੂ, ਅਮਨ ਕੈਨੇਡਾ, ਪ੍ਰੀਤ ਸੋਹੀ, ਜੱਗਾ ਇੱਟਲੀ, ਸਮਸ਼ੇਰ ਸਿੰਘ ਭੰਗੂ, ਬਹਾਦਰ ਸਿੰਘ ਭੰਗੂ, ਹਨੀ, ਤੇਜੀ ਕੈਨੇਡਾ, ਹਰਪ੍ਰੀਤ ਨਿਊਜੀਲੈਂਡ, ਨਰਿੰਦਰ ਸਿੰਘ ਮਾਵੀ ਹਰਮਿੰਦਰ ਸਿੰਘ ਲੱਕੀ, ਜਸਵੀਰ ਸਿੰਘ ਰੌਲੂਮਾਜਰਾ ਆਦਿ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |

ਪਿਛਲੀ ਖ਼ਬਰ ਔਰਤਾਂ ਨੂੰ ਇਕ ਹਜ਼ਾਰ ਦੇਣ ਅਤੇ ਕਰਜ਼ੇ ਦੇ ਮਸਲੇ 'ਤੇ ਗਨੀਵ ਕੌਰ ਨੇ ਘੇਰੀ 'ਆਪ' ਸਰਕਾਰ <br/> ਅਗਲੀ ਖ਼ਬਰ ਧੁਮੇਵਾਲ ਵਿਖੇ ਸੰਤ ਬਾਬਾ ਸੰਗਤ ਦਾਸ ਦੀ ਬਰਸੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।