20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੜਾ ਪਿੰਡ 'ਚ ਅਰਦਾਸ ਮਗਰੋਂ ਗੁਰੂ ਕਾ ਲੰਗਰ ਸਮਾਪਤ <br/>

ਅਜੀਤ ਡੈਸਕ 07-03-2026
ਭਰਤਗੜ੍ਹ, 6 ਮਾਰਚ (ਜਸਬੀਰ ਸਿੰਘ ਬਾਵਾ)-ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਗੁਰਦੁਆਰਾ ਦੁਖਭੰਜਨ ਸਾਹਿਬ, ਬੜਾ ਪਿੰਡ ਦੇ ਮੁੱਖ ਪ੍ਰਬੰਧਕ ਬਾਬਾ ਤਰਲੋਚਨ ਸਿੰਘ ਦੀ ਅਗਵਾਈ 'ਚ ਬੜਾ ਪਿੰਡ, ਭਾਓਵਾਲ, ਬੇਲੀ, ਕੋਟਲਾ ਕਲਾਂ ਆਦਿ ਦੀ ਸੰਗਤ ਵਲੋਂ ਭੁੱਲਰ ਨਿਵਾਸ ਨੇੜੇ ਚਲਾਇਆ ਗੁਰੂ ਕਾ ਲੰਗਰ ਰਾਤੀਂ ਕਰੀਬ 8 ਵਜੇ ਸਮਾਪਤ ਹੋ ਗਿਆ | ਸਮਾਪਤੀ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਗਿ. ਹਰਭਜਨ ਸਿੰਘ ਨੇ ਕੀਤੀ ਅਤੇ ਬਾਬਾ ਤਰਲੋਚਨ ਸਿੰਘ ਨੇ ਚਰਨ ਸਿੰਘ ਸੈਣੀ ਸਮੇਤ ਪਿੰਡਾਂ ਦੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਨੰਬਰਦਾਰ ਭਾਗ ਸਿੰਘ ਧਾਰਨੀ, ਜੋਗਿੰਦਰ ਸਿੰਘ ਭਾਓਵਾਲ, ਸਾ. ਸਰਪੰਚ ਮੋਹਣ ਸਿੰਘ ਭੁੱਲਰ, ਗੁਰਨਾਮ ਸਿੰਘ ਝੱਜ, ਬਲਵਿੰਦਰ ਸਿੰਘ ਧਾਰਨੀ, ਅਜੈਬ ਸਿੰਘ, ਅਜਮੇਰ ਸਿੰਘ ਬੈਂਸ, ਬਲਵਿੰਦਰ ਸਿੰਘ ਧਾਰਨੀ, ਸਰਪੰਚ ਕਰਨੈਲ ਸਿੰਘ, ਸਰਪੰਚ ਦਲਵਿੰਦਰ ਕੌਰ, ਸਰਪੰਚ ਦੀਦਾਰ ਸਿੰਘ, ਫ਼ੌਜੀ ਅਜੀਤ ਸਿੰਘ, ਜੇ. ਈ. ਸੁੱਚਾ ਸਿੰਘ, ਜਗੀਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਸੁਲੱਖਣ ਸਿੰਘ, ਗੁਰਸੇਵ ਸਿੰਘ, ਸ਼ਿੰਗਾਰਾ ਸਿੰਘ, ਮਲਕੀਅਤ ਸਿੰਘ, ਗੁਰਦੇਵ ਸਿੰਘ ਖ਼ਾਲਸਾ, ਮਹਿੰਦਰ ਸਿੰਘ, ਗਿ. ਸ਼ੇਰ ਸਿੰਘ, ਪ੍ਰੇਮ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਨੇ ਪ੍ਰੋ. ਮਹਾਦੇਵ ਲਾਲ ਸ਼੍ਰੌਫ ਦੇ 124ਵੇਂ ਜਨਮ ਦਿਵਸ ਦਾ ਉਤਸਵ ਮਨਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ 'ਚ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।