20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਸਪੈਕਟਰ ਹਰਨਾਮ ਚੰਦ ਛਾਬੜੀ ਟਿੱਬਾ ਟੱਪਰੀਆ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਗਮ ਕਰਵਾਇਆ <br/>

ਅਜੀਤ ਡੈਸਕ 07-03-2026
ਨੂਰਪੁਰ ਬੇਦੀ, 6 ਮਾਰਚ (ਵਿੰਦਰਪਾਲ ਝਾਂਡੀਆਂ)-ਬੀ.ਐੱਸ.ਐੱਫ. (ਬਾਡਰ ਸਕਿਉਰਟੀ ਫੋਰਸ) ਵਿਚ ਕਰੀਬ 40 ਸਾਲ ਪੂਰੀ ਤਨਦੇਹੀ ਸਖ਼ਤ ਮਿਹਨਤ ਨਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬਤੌਰ ਇੰਸਪੈਕਟਰ ਦਾ ਰੈਂਕ ਪ੍ਰਾਪਤ ਕਰਕੇ ਸੇਵਾਮੁਕਤ ਹੋਏ ਹਰਨਾਮ ਚੰਦ ਛਾਬੜੀ ਟਿੱਬਾ ਟੱਪਰੀਆਂ ਦੇ ਪਰਿਵਾਰ, ਰਿਸ਼ਤੇਦਾਰਾਂ ਵਲੋਂ ਸੇਵਾਮੁਕਤੀ ਦੀ ਖ਼ੁਸ਼ੀ 'ਚ ਅਤੇ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ | ਦੱਸਣਯੋਗ ਹੈ ਕਿ ਹਰਨਾਮ ਚੰਦ ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਨਾਮ ਚੰਦ ਛਾਬੜੀ ਦੇ ਛੋਟੇ ਭਰਾ ਹਨ | ਸਭ ਤੋਂ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਤੋਂ ਪਹਿਲਾ ਹਰਨਾਮ ਚੰਦ ਛਾਬੜੀ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਸਮੇਤ ਹੋਰਨਾਂ ਨੇ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ | ਇਸ ਮੌਕੇ 'ਤੇ ਸੰਬੋਧਨ ਕਰਦਿਆ ਕਾਮਰੇਡ ਮੋਹਨ ਸਿੰਘ ਧਮਾਣਾ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਗੁਰਵਿੰਦਰ ਸਿੰਘ ਸਸਕੌਰ, ਕੈਪਟਨ ਸੁਰਜੀਤ ਸਿੰਘ, ਚੌਧਰੀ ਹੁਸਨ ਲਾਲ ਚੌਹਾਨ, ਦਰਸ਼ਨ ਲਾਲ ਚੇਚੀ, ਸੁਰਿੰਦਰ ਕੁਮਾਰ ਭੂੰਬਲਾਂ, ਕਰਨਲ ਆਰ. ਐੱਸ. ਭੂੰਬਲਾਂ, ਧਰਮ ਚੰਦ ਭਾਟੀਆ ਸਮੇਤ ਹੋਰ ਬਲਾਰਿਆਂ ਨੇ ਉਨਾਂ ਵਲੋਂ 40 ਸਾਲ ਮਿਹਨਤ ਨਾਲ ਸ਼ਾਨਦਾਰ ਸੇਵਾਵਾਂ ਨਿਭਾਕੇ ਦੇਸ ਦੀ ਸੇਵਾ ਵਿਚ ਪਾਏ ਵੱਡਮੁੱਲੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ, ਤੇ ਹੁਣ ਸਮਾਜ ਦੀ ਸੇਵਾ ਲਈ ਪ੍ਰੇਰਿਤ ਕੀਤਾ | ਉਪਰੰਤ ਪਰਿਵਾਰ, ਰਿਸ਼ਤੇਦਾਰ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਚੌਧਰੀ ਗਿਆਨ ਚੰਦ ਛਾਬੜੀ, ਬੀ.ਪੀ.ਈ.ਓ. ਗੁਰਨਾਮ ਚੰਦ ਛਾਬੜੀ, ਗੁਰਮੇਲ ਚੰਦ ਛਾਬੜੀ, ਅਕਾਸ਼ਦੀਪ ਛਾਬੜੀ, ਠੇਕੇਦਾਰ ਰਾਕੇਸ਼ ਗੋਰਸੀ, ਕਾਲਾ ਚੇਚੀ ਝਾਂਡੀਆਂ, ਕੇ.ਡੀ. ਭੂੰਬਲਾਂ, ਸਮਸ਼ੇਰ ਸਿੰਘ, ਚਰਨਜੀਤ ਸਿੰਘ ਨੰਗਲ ਸਰਸਾ, ਚੌਧਰੀ ਰਾਮ ਲਾਲ, ਲਾਲ ਚੰਦ ਬੂੰਗੜੀ, ਮੋਹਨ ਲਾਲ ਭਾਟੀਆ, ਮਹਿੰਦਰ ਪਾਲ ਭਾਟੀਆ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਲਾਦੀਆ ਥੋਪੀਆ, ਮਹਿੰਦਰ ਲਾਲ ਕੋਹਲੀ, ਡਾ: ਰਮੇਸ਼, ਰਾਕੇਸ਼ ਭਾਟੀਆ, ਮਦਨ ਲਾਲ ਕਸਾਣਾ, ਸਰਪੰਚ ਲਾਲਾ ਸ਼ਤੀਸ਼ ਕੁਮਾਰ ਸੋਨੂੰ, ਪਵਨਜੀਤ ਭਾਟੀਆ, ਰੌਸ਼ਨ ਲਾਲ ਨੰਬਰਦਾਰ, ਭਾਗ ਸਿੰਘ ਕੰਗ, ਰੋਸ਼ਨ ਲਾਲ ਜਤੋਲੀ ਆਦਿ ਹਾਜ਼ਰ ਸਨ |


ਪਿੰਡ ਟਿੱਬਾ ਟੱਪਰੀਆ ਵਿਖੇ ਇੰਸਪੈਕਟਰ ਹਰਨਾਮ ਚੰਦ ਛਾਬੜੀ ਦਾ ਫੁੱਲਾਂ ਦੇ ਹਾਰ ਪਾਕੇ ਸਵਾਗਤ ਤੇ ਸਨਮਾਨ ਕਰਦੇ ਹੋਏ ਪਿੰਡ ਵਾਸੀ ਤੇ ਹੋਰ ਸ਼ਖ਼ਸੀਅਤਾਂ | ਤਸਵੀਰ: ਵਿੰਦਰਪਾਲ ਝਾਂਡੀਆਂ


ਪਿਛਲੀ ਖ਼ਬਰ ਪਿੰਡ ਘਾਹੀ ਮਾਜਰਾ ਦੇ ਸਰਕਾਰੀ ਸਮਾਰਟ ਹਾਈ ਸਕੂਲ ਨੂੰ ਮਿਲੇ 5 ਕੰਪਿਊਟਰ ਤੇ 2 ਐਲ.ਈ.ਡੀ. ਪੈਨਲ <br/> ਅਗਲੀ ਖ਼ਬਰ ਸ਼ਿਵ ਮੰਦਰ ਜਟਵਾਹੜ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਜਟੇਸ਼ਵਰ ਮਹਾਂਦੇਵ ਸੇਵਾ ਸੰਮਤੀ ਦੇ ਮੈਂਬਰਾਂ ਦਾ ਕੀਤਾ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।