20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਕਾਲੀ ਨੇਤਾਵਾਂ ਨੇ ਭਾਈ ਚਾਵਲਾ ਦੀ ਮੁੱਖ ਬੁਲਾਰੇ ਵਜੋਂ ਨਿਯੁਕਤੀ ਦਾ ਕੀਤਾ ਸਵਾਗਤ <br/>

ਅਜੀਤ ਡੈਸਕ 07-03-2026
ਭਰਤਗੜ੍ਹ, 6 ਮਾਰਚ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਦੀ ਮੁੱਖ ਬੁਲਾਰੇ ਵਜੋਂ ਨਿਯੁਕਤੀ ਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਖੇਤਰੀ ਨੇਤਾਵਾਂ ਨੇ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਸ਼ਲਾਘਾਯੋਗ ਫ਼ੈਸਲਾ ਹੈ | ਸ਼੍ਰੋ. ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ ਸਮੇਤ ਹੋਰਨਾਂ ਨੇਤਾਵਾਂ ਨੇ ਹਿਮਾਚਲ ਸਰਕਾਰ ਵਲੋਂ ਟੋਲ ਟੈਕਸ ਵਧਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਮਾਰੂ ਫ਼ੈਸਲਾ ਹੈ, ਪੰਜਾਬ ਸਰਕਾਰ ਦੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਸਿੱਧੀ ਮਿਲੀਭੁਗਤ ਸਿੱਧ ਹੋ ਰਹੀ ਹੈ, ਕਿਉਂਕਿ 1 ਅਪ੍ਰੈਲ ਤੋਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਦਾਖਲ ਹੋਣ ਵਾਲੇ ਪੰਜਾਬ ਦੇ ਵਾਹਨਾਂ 'ਤੇ ਵਸੂਲੇ ਜਾਣ ਵਾਲੇ ਤਿੰਨ ਗੁਣਾ ਟੈਕਸ ਪ੍ਰਤੀ ਸਾਡੀ ਸਰਕਾਰ ਅਤੇ ਕਿਸੇ ਨੁਮਾਇੰਦੇ ਨੇ ਵਿਰੋਧ ਨਹੀਂ ਜਤਾਇਆ | ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ ਨੇ ਕਿਹਾ ਕਿ ਜੱਦੋ ਪੰਜਾਬ ਦੇ ਵਾਹਨਾਂ 'ਤੇ ਹਿਮਾਚਲ ਸਰਕਾਰ ਟੈਕਸ ਵਸੂਲੀ 'ਚ ਵਾਧਾ ਕਰ ਰਹੀ ਹੈ, ਰਾਜ ਸਰਕਾਰ ਦੇ ਨੁਮਾਇੰਦਿਆਂ ਨੂੰ ਅੱਗੇ ਆ ਕੇ ਵਾਧੂ ਲੁੱਟ ਤੋਂ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ, ਉਨਾਂ ਕਿਹਾ ਕਿ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨਿਯਮਾਂ ਮੁਤਾਬਿਕ ਆਪਣੇ ਸੂਬੇ ਦੇ ਨਿਯਮ 'ਤੇ ਨੀਤੀ ਨਿਰਧਾਰਿਤ ਕਰਕੇ ਪੰਜਾਬ ਦੀਆਂ ਸਰਹੱਦਾਂ 'ਤੇ ਵੀ ਆਪਣੇ ਟੋਲ ਟੈਕਸ ਪਲਾਜੇ ਸਥਾਪਿਤ ਕੀਤੇ ਜਾਣ ਤਾਂ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅੰਦਰ ਆ ਰਹੇ ਵਾਹਨਾਂ ਤੋਂ ਹੋਣ ਵਾਲੀ ਟੈਕਸ ਵਸੂਲਣ ਨਾਲ ਹੋਣ ਵਾਲੀ ਆਮਦਨ ਨਾਲ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਸਹਾਰਾ ਮਿਲ ਸਕੇ | ਜਥੇਦਾਰ ਜਰਨੈਲ ਸਿੰਘ ਸਹੋਤਾ ਆਦਿ ਨੇ ਕਿਹਾ ਜੇਕਰ ਮੌਜੂਦਾ ਸਰਕਾਰ ਟੈਕਸ ਵਸੂਲੀ ਦੇ ਮਾਮਲੇ ਦੇ ਵਿਰੋਧ 'ਚ ਕੋਈ ਕਦਮ ਨਹੀਂ ਪੁੱਟਦੀ ਤਾਂ ਇੱਕ ਅਪ੍ਰੈਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਉੱਚ ਨੇਤਾਵਾਂ ਦੀ ਅਗਵਾਈ 'ਚ ਦਭੋਟਾ ਸਮੇਤ ਹਿਮਾਚਲ ਪ੍ਰਦੇਸ਼ ਦੀਆਂ ਹੋਰਨਾਂ ਸਰਹੱਦੀ ਥਾਵਾਂ 'ਤੇ ਦੋਵੇਂ ਰਾਜਾਂ ਦੀ ਸਰਕਾਰਾਂ ਖ਼ਿਲਾਫ਼ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗਾ, ਜਦੋਂ ਤੱਕ ਆਪਸੀ ਮਿਲੀਭੁਗਤ ਤੋਂ ਲਾਂਭੇ ਹੋ ਕੇ ਟੈਕਸੀ ਵਸੂਲੀ ਦੇ ਫ਼ੈਸਲੇ ਤੋਂ ਪਿਛਾਂਹ ਨਾ ਹਟੇ | ਇਸ ਮੌਕੇ ਹਰੀ ਸਿੰਘ ਲਾਦੀ, ਦਿਲਬਾਗ ਸਿੰਘ, ਮਨਦੀਪ ਸਿੰਘ ਅਟਾਰੀ, ਕੁਲਵੀਰ ਸਿੰਘ, ਧਰਮ ਪਾਲ, ਭੁਪਿੰਦਰ ਸਿੰਘ ਮੰਗੂਵਾਲ, ਨਿਰਮਲ ਸਿੰਘ ਪੱਪੀ ਬੇਲੀ, ਰਣਜੀਤ ਸਿੰਘ ਅਵਾਨਕੋਟ, ਰਘਬੀਰ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸ਼ਿਵ ਮੰਦਰ ਜਟਵਾਹੜ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਜਟੇਸ਼ਵਰ ਮਹਾਂਦੇਵ ਸੇਵਾ ਸੰਮਤੀ ਦੇ ਮੈਂਬਰਾਂ ਦਾ ਕੀਤਾ ਸਨਮਾਨ... ਅਗਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।