29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭੈਰੋਮਾਜਰੇ ਵਾਲੇ ਮਹਾਂਪੁਰਸ਼ਾਂ ਦੀ ਯਾਦ 'ਚ ਤਿੰਨ ਦਿਨਾਂ ਗੁਰਮਤਿ ਸਮਾਗਮ ਸ਼ੁਰੂ <br/>

ਅਜੀਤ ਡੈਸਕ 02-02-2026
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਵਿਚ ਤਿੰਨ ਦਿਨਾਂ ਬਰਸੀ ਸਮਾਗਮ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਤੋਂ ਬਾਅਦ ਸਾਹਿਬ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਨਾਲ ਸ਼ੁਰੂ ਹੋ ਗਏ | ਇਸ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਸੰਤ ਬਾਬਾ ਭੁਪਿੰਦਰ ਸਿੰਘ ਸੰਗਤਪੁਰੇ ਵਾਲਿਆਂ ਵਲੋਂ ਕੀਤੀ ਗਈ | ਇਸ ਨਗਰ ਕੀਰਤਨ ਅੱਗੇ ਹਿਮਾਲਿਆ ਪਬਲਿਕ ਸਕੂਲ ਮਜਾਫਤ ਦੇ ਵਿਦਿਆਰਥੀ ਕੀਰਤਨ ਕਰਦੇ ਹੋਏ ਚੱਲ ਰਹੇ ਸਨ, ਉਨ੍ਹਾਂ ਪਿੱਛੇ ਬਾਬਾ ਸ਼ਾਦੀ ਸਿੰਘ ਗਤਕਾ ਪਾਰਟੀ ਫੂਲ (ਰੂਪਨਗਰ) ਦੇ ਸਿੰਘ ਪੁਰਾਤਨ ਸ਼ਸਤਰਾਂ ਦਾ ਸ਼ਾਨਦਾਰ ਪ੍ਰਦਰਸਨ ਕਰਦੇ ਹੋਏ ਚੱਲ ਰਹੇ ਸਨ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਤੋਂ ਅਰੰਭ ਹੋ ਕੇ ਗੁਰਦੁਆਰਾ ਸ੍ਰੀ ਜੰਗਗੜ੍ਹ ਸਾਹਿਬ ਪੁੱਜਾ, ਜਿੱਥੇ ਪੜਾਅ ਦੌਰਾਨ ਗਿਆਨੀ ਬਲਬੀਰ ਸਿੰਘ ਪਾਰਸ ਦੇ ਢਾਡੀ ਜਥੇ ਅਤੇ ਗਿਆਨੀ ਮਹਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ | ਨਗਰ ਕੀਰਤਨ ਬਾਅਦ ਦੁਪਹਿਰ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ | ਇਸ ਨਗਰ ਕੀਰਤਨ ਵਿਚ ਮੋਜੂਦਾ ਮਹਾਂਪੁਰਸ਼ ਬਾਬਾ ਸੁਖਪਾਲ ਸਿੰਘ, ਬਾਬਾ ਭੁਪਿੰਦਰ ਸਿੰਘ ਸੰਗਤਪੁਰਾ ਵਾਲੇ, ਸਾਬਕਾ ਸਰਪੰਚ ਗੁਰਮੁੱਖ ਸਿੰਘ ਲੌਗੀਆਂ, ਰਿਟਾ: ਮੈਨੇਜਰ ਗੁਰਮੁੱਖ ਸਿੰਘ ਲੌਗੀਆਂ, ਡੀ ਆਈ ਜੀ ਜਸਦੇਵ ਸਿੰਘ ਸਿੱਧੂ, ਗੁਰਨਾਮ ਸਿੰਘ, ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਿਟਾ:ਆਈ ਜੀ ਪਰਮਜੀਤ ਸਿੰਘ ਗਿੱਲ, ਗਿਆਨ ਸਿੰਘ ਲੌਗੀਆਂ, ਡਾ: ਅਵਤਾਰ ਸਿੰਘ ਘੁੰਮਣ, ਗੁਰਨਾਮ ਸਿੰਘ, ਸਰਪੰਚ ਰਾਜਿੰਦਰ ਸਿੰਘ ਭੈਰੋਮਾਜਰਾ, ਹੈਪੀ ਫਰੀਦ, ਜੱਸ ਭੈਰੋਮਾਜਰਾ, ਪੰਚ ਬਲਜੀਤ ਸਿੰਘ ਬੱਲੀ, ਸੱਜਣ ਸਿੰਘ ਲੌਗੀਆਂ, ਪੰਚ ਗੁਰਿੰਦਰ ਸਿੰਘ, ਬਚਿੱਤਰ ਸਿੰਘ ਚੰਡੀਗੜ੍ਹ, ਜਸਵੀਰ ਸਿੰਘ ਦਿੱਲੀ, ਅਮਰਜੀਤ ਸਿੰਘ, ਜਸਪ੍ਰੀਤ ਸਿੰਘ ਕੂਮਕਲਾਂ, ਗੁਰਿੰਦਰ ਸਿੰਘ ਪ੍ਰਧਾਨ ਨੌਜਵਾਨ ਸਭਾ, ਇੰਦਰਜੀਤ ਸਿੰਘ , ਕਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ | ਇਸ ਨਗਰ ਕੀਰਤਨ ਦੌਰਾਨ ਸੰਤ ਬਾਬਾ ਗੁਰਮੇਲ ਸਿੰਘ ਖਾਲਸਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਵਲੋਂ ਸੰਗਤਾਂ ਲਈ ਫਲਾਂ ਦੇ ਲੰਗਰ ਲਗਾਏ ਹੋਏ ਸਨ |
ਭੈਰੋਮਾਜਰਾ ਵਿਖੇ ਵੱਖ-ਵੱਖ ਥਾਵਾਂ ਤੋਂ ਪੁੱਜਣਗੇ ਨਗਰ ਕੀਰਤਨ: ਅੱਜ ਮਿਤੀ 2 ਫਰਵਰੀ ਨੂੰ ਗੁਰਦੁਆਰਾ ਸ੍ਰੀ ਕਰਤਾਰਸਰ ਸਾਹਿਬ ਕਲਾਰਾਂ(ਮੋਰਿੰਡਾ) ਅਤੇ ਗੁਰਦੁਆਰਾ ਜੰਗਸਰ ਸਾਹਿਬ ਪਿੰਡ ਪਪਰਾਲਾ ਤੋਂ ਸਜਾਏ ਜਾਣ ਵਾਲੇ ਦੋ ਨਗਰ ਕੀਰਤਨ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਿਖੇ ਪੁੱਜਣਗੇ |

ਪਿਛਲੀ ਖ਼ਬਰ ਪਿੰਡ ਮਹਿਲਵਾਂ ਵਿਖੇ ਗੁਰੂ ਰਵਿਦਾਸ ਜੀ ਦੇ ਨਵੇਂ ਮੰਦਰ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਰੂਪਨਗਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।