17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁੱਜਰ ਮੁਸਲਿਮ ਵੈੱਲਫੇਅਰ ਕਮੇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 23-01-2026
ਸ੍ਰੀ ਚਮਕੌਰ ਸਾਹਿਬ, 22 ਜਨਵਰੀ (ਜਗਮੋਹਣ ਸਿੰਘ ਨਾਰੰਗ)-ਗੁੱਜਰ ਮੁਸਲਿਮ ਵੈੱਲਫੇਅਰ ਕਮੇਟੀ ਪਿੰਡ ਕੰਧੋਲਾ ਦੀ ਪਿੰਡ ਦੀ ਮਸਜਿਦ 'ਚ ਹੋਈ ਮੀਟਿੰਗ ਦੌਰਾਨ ਪਹਿਲੀ ਕਮੇਟੀ ਦੇ ਕੁੱਝ ਮੈਂਬਰਾਂ ਨੂੰ ਸਰਬਸੰਮਤੀ ਨਾਲ ਬਦਲ ਕੇ ਬਰਕਤ ਅਲੀ ਪੁੱਤਰ ਅਲੀ ਹੁਸੈਨ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਹੋਰ ਚੁਣੇ ਗਏ ਅਹੁਦੇਦਾਰਾਂ ਵਿਚ ਮਨਾਰੂ ਪੁੱਤਰ ਯਾਕੂਬ ਅਲੀ ਨੂੰ ਕੈਸ਼ੀਅਰ, ਯਾਕੂਬ ਅਲੀ ਪੁੱਤਰ ਦਲਸੀਰ ਨੂੰ ਸਹਾਇਕ, ਅਨਵਰ ਅਲੀ ਪੁੱਤਰ ਫਕਰਦੀਨ ਜਨਰਲ ਸਕੱਤਰ, ਸ਼ੇਰ ਅਲੀ ਪੁੱਤਰ ਮੀਰ ਅਲੀ ਵਾਈਸ ਪ੍ਰਧਾਨ, ਅਬਦੁਲ ਪੁੱਤਰ ਯਾਕੂਬ ਅਲੀ ਪੀ. ਆਰ. ਓ. ਅਤੇ ਕਾਸਿਮ ਅਲੀ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਹਿਲੇ ਪ੍ਰਧਾਨ ਦਾ ਇਸ ਕਮੇਟੀ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ, ਚੁਣੀ ਗਈ ਕਮੇਟੀ ਦੇ ਨਿਯਮਾਂ ਅਨੁਸਾਰ ਕੰਮ ਕਰੇਗੀ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਤੇ ਬਸੰਤ ਪੰਚਮੀ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਜ਼ਿਲ੍ਹੇ ਵਿਚ 20 ਪਟਵਾਰੀ ਦੀਆਂ ਅਸਾਮੀਆਂ ਸੇਵਾਮੁਕਤ ਅਧਿਕਾਰੀਆਂ ਦੁਆਰਾ ਭਰੀਆਂ ਜਾਣਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।