11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਬਾਰਡ ਦੇ ਅਧਿਕਾਰੀਆਂ ਵਲੋਂ ਅੰਬੂਜਾ ਫਾਊਾਡੇਸ਼ਨ ਦੇ ਬੜੀ ਵਿਖੇ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਦੌਰਾ <br/>

ਅਜੀਤ ਡੈਸਕ 22-01-2026
ਪਰਖਾਲੀ, 21 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਨਬਾਰਡ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਡਾਕਟਰ ਅਜੇ ਕੁਮਾਰ ਸੂਦ, ਵਿਨੋਦ ਕੁਮਾਰ ਆਰੀਆ ਸੀ ਜੀ ਐਮ ਨਬਾਰਡ ਪੰਜਾਬ, ਰਮੇਸ਼ ਬਾਬੂ ਸਮੇਤ ਪੁਰਖਾਲੀ ਇਲਾਕੇ ਦੇ ਬੜੀ ਪਿੰਡ ਵਿਖ਼ੇ ਅਬੂੰਜਾ ਫਾਊਾਡੇਸ਼ਨ ਦੁਆਰਾ ਲਗਾਏ ਵਾਟਰ ਸ਼ੈਡ ਪ੍ਰੋਜੈਕਟਾਂ ਦੀ ਜਾਂਚ ਕਰਨ ਦੇ ਲਈ ਦੌਰਾ ਕੀਤਾ | ਇਸ ਮੌਕੇ ਫੀਲਡ ਵਿਜਿਟ ਦੇ ਦੌਰਾਨ ਡਾਕਟਰ ਸੂਦ ਨੇ ਅੰਬੂਜਾ ਫਾਊਡੇਸ਼ਨ ਦੇ ਦੁਆਰਾ ਲਾਗੂ ਕੀਤੇ ਨਬਾਰਡ ਵਾਟਰ ਸ਼ੈਡ ਪ੍ਰੋਜੈਕਟ ਦੇ ਤਹਿਤ ਕੀਤੇ ਵੱਖ-ਵੱਖ ਕੰਮਾਂ ਦੀ ਜਾਂਚ ਕੀਤੀ | ਟੀਮ ਨੇ ਖੱਡੇ, ਫਾਰਮ, ਤਲਾਬ, ਬੈਸਟ ਬੀਅਰ ਅਤੇ ਪਲਾਂਟੇਸ਼ਨ ਵਾਲੀ ਜਗ੍ਹਾ ਦਾ ਦੌਰਾ ਕਰਕੇ ਉੱਥੇ ਦੇ ਹਾਲਾਤਾਂ ਨੂੰ ਜਾਣਿਆ | ਇਸ ਦੌਰੇ ਦੇ ਦੌਰਾਨ ਡੀ.ਐੱਮ.ਡੀ. ਅਤੇ ਸੀ.ਜੀ.ਐੱਮ. ਨੇ ਰੁੱਖ ਲਗਾਓ ਦੀ ਮੁਹਿਮ ਨੂੰ ਹੋਰ ਹੁੰਗਾਰਾ ਭਰਨ ਦੇ ਲਈ ਆੜੂ ਦੇ ਦਰਖ਼ਤ ਲਗਾਏ ਗਏ | ਇਸ ਦੇ ਉਪਰੰਤ ਡਾਕਟਰ ਸੂਦ ਨੇ ਇੱਕ ਸਭਾ ਸਮਾਗਮ ਦੌਰਾਨ ਸੰਬੋਧਨ ਕੀਤਾ | ਬੀ.ਡਬਲਿਊ.ਸੀ. ਦੇ ਅਹੁਦੇਦਾਰ ਨੇ ਬੜੀ ਪਿੰਡ ਦੇ ਇਹ ਲਈ ਇਹ ਪ੍ਰੋਜੈਕਟ ਵਰਦਾਨ ਦੱਸਿਆ | ਅਭੀ ਮੰਨਿਉ ਮਲਿਕ, ਸੀ.ਐਮ.ਐਫ.ਓ. ਰੂਪਨਗਰ ਵੀ ਇਸ ਸਮਾਗਮ ਦੌਰਾਨ ਉਚੇਚੇ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਡੀ. ਐੱਮ. ਡੀ. ਡਾਕਟਰ ਏ. ਕੇ. ਸੂਦ, ਆਰ.ਕੇ. ਜੋਹਰੀ, ਸਿਮਰਨ ਸੇਠੀ ਡੀ. ਡੀ. ਐੱਮ. ਰੂਪਨਗਰ, ਐੱਲ.ਡੀ.ਐੱਮ. ਰੂਪਨਗਰ, ਡਾਇਰੈਕਟਰ ਰਸੈਟੀ ਰੂਪਨਗਰ, ਵਾਟਰ ਸ਼ੈੱਡ ਸਮਿਤੀ ਦੇ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲਾ ਸ਼ਸਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ 28 ਤੋਂ <br/> ਅਗਲੀ ਖ਼ਬਰ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਲਈ ਟੀਕਾਕਰਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।