11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਐੱਨ. ਸੀ. ਸੀ. 'ਏ' ਸਰਟੀਫਿਕੇਟ ਪ੍ਰੀਖਿਆ ਕਰਵਾਈ <br/>

ਅਜੀਤ ਡੈਸਕ 22-01-2026
ਸ੍ਰੀ ਅਨੰਦਪੁਰ ਸਾਹਿਬ, 21 ਜਨਵਰੀ (ਜੇ ਐਸ ਨਿੱਕੂਵਾਲ)-ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਐੱਨ.ਸੀ.ਸੀ. 'ਏ' ਸਰਟੀਫਿਕੇਟ ਪ੍ਰੀਖਿਆ ਕਰਨਲ ਰਾਜੇਸ਼ਵਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈ ਗਈ | ਇੰਜ ਵਿਚ ਪੰਜ ਸਕੂਲਾਂ ਦੇ ਕੁੱਲ 153 ਕੈਡਿਟਾਂ ਨੇ ਭਾਗ ਲਿਆ | ਇਸ ਸਬੰਧੀ ਸਕੂਲ ਪਿ੍ੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਐੱਨ. ਸੀ. ਸੀ. ਵਿਦਿਆਰਥੀਆਂ ਲਈ ਇਹ ਪ੍ਰੀਖਿਆ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਨਾਲ ਵਿਦਿਆਰਥੀਆਂ ਨੂੰ ਅੱਗੇ ਚੱਲ ਕੇ ਆਪਣੇ ਰੁਜ਼ਗਾਰ 'ਚ ਸਹਾਇਤਾ ਮਿਲਦੀ ਹੈ | ਜਿਸ ਤਹਿਤ ਉਨ੍ਹਾਂ ਨੂੰ ਫ਼ੌਜ ਅਤੇ ਪੁਲਿਸ ਵਿਭਾਗ ਵਰਗੀਆਂ ਭਰਤੀਆਂ ਸਮੇਂ ਭਵਿੱਖ ਤੈਅ ਕਰਦੀ ਹੈ | ਉਨ੍ਹਾਂ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ, ਯੂਨਿਟ ਤੇ ਸਾਰੇ ਸਟਾਫ਼ ਮੈਂਬਰਾਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਵੀਰ ਬਹਾਦਰ ਸਿੰਘ, ਅਰਵਿੰਦ ਕੁਮਾਰ, ਨਿਰੰਜਨ ਕੁਮਾਰ, ਮੁਸਕਾਨ ਸਾਹੂ, ਐਨ.ਸੀ.ਸੀ. ਅਫ਼ਸਰ ਰਣਜੀਤ ਸਿੰਘ, ਬਿ੍ਜੇਂਦਰ ਸਿੰਘ, ਸਰਬਜੀਤ ਸਿੰਘ, ਰੋਹਿਤ ਸ਼ਰਮਾ ਤੇ ਬਲਰਾਜ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸ੍ਰੀ ਬਾਬਾ ਰਾਮ ਰਾਏ ਜੀ ਦਾ ਜਨਮ ਉਤਸਵ 25 ਨੂੰ <br/> ਅਗਲੀ ਖ਼ਬਰ ਐੱਸ. ਸੀ. ਕਮਿਸ਼ਨ ਵਲੋਂ ਡੀ. ਡੀ. ਪੀ. ਓ. ਸੰਗਰੂਰ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।