ਸ੍ਰੀ ਚਮਕੌਰ ਸਾਹਿਬ, 21 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਕਮਲ ਪੈਲਸ ਨੇੜੇ ਸਕੂਟਰੀ 'ਤੇ ਸਕੂਲ ਤੋਂ ਵਾਪਿਸ ਆ ਰਹੀ ਔਰਤ ਚਾਈਨਾ ਡੋਰ ਵਿਚ ਉਲਝ ਗਈ ਤੇ ਉਸ ਦੇ ਮੂੰਹ 'ਤੇ ਗੰਭੀਰ ਕੱਟ ਲੱਗ ਗਿਆ, ਜਿਸ ਨੂੰ ਕੋਲੋ ਲੰਘ ਰਹੇ ਗਾਇਕ ਰਾਮ ਗੌੜ ਇੱਕ ਵਿਅਕੀ ਦੀ ਮੱਦਦ ਨਾਲ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਆਏ ,ਜਿਸ ਨੂੰ ਡਾਕਟਰਾਂ ਨੇ ਇਲਾਜ ਉਪਰੰਤ ਘਰ ਭੇਜ ਦਿੱਤਾ | ਉਕਤ ਮਹਿਲਾ ਨੇ ਦੱਸਿਆ ਕਿ ਉਹ ਇਥੇ ਇੱਕ ਸਕੂਲ ਵਿਚ ਅਧਿਆਪਕ ਹੈ ਅਤੇ ਛੁੱਟੀ ਤੋਂ ਬਾਅਦ ਜਦੋਂ ਉਹ ਵਾਪਿਸ ਆਪਣੇ ਘਰ ਜਾ ਰਹੀ ਸੀ ਤਾਂ ਉਹ ਚਾਈਨਾ ਡੋਰ ਦੀ ਲਪੇਟ ਵਿਚ ਆ ਗਈ | ਡਿਊਟੀ ਡਾਕਟਰ ਨੇ ਦੱਸਿਆ ਕਿ ਜੇਕਰ ਪੀੜਤ ਮਹਿਲਾ ਦੀ ਸਕੂਟਰੀ ਤੇਜ ਹੁੰਦੀ ਤਾਂ ਇਨ੍ਹਾਂ ਦਾ ਬਹੁਤ ਜਿਆਦਾ ਨੁਕਸਾਨ ਹੋਣਾ ਸੀ | ਪੀੜਤ ਮਹਿਲਾ ਦੇ ਕੱਟ ਵਾਲੀ ਥਾਂ ਡਾਕਟਰਾਂ ਨੇ ਟਾਂਕੇ ਲਗਾਉਣ ਤੋਂ ਬਾਅਦ ਵਾਪਿਸ ਘਰ ਭੇਜ ਦਿੱਤਾ | ਇਥੇ ਜਿਕਰਯੋਗ ਹੈ ਕਿ ਪਬੰਧੀ ਦੇ ਬਾਵਜੂਦ ਇਲਾਕੇ ਅੰਦਰ ਚਾਈਨਾ ਡੋਰ ਦੀ ਵਿਕਰੀ ਜੋਰਾਂ 'ਤੇ ਹੈ |