29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਡੀ. ਏ. ਵੀ. ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਿਮਲੇ ਦਾ ਵਿੱਦਿਅਕ ਦੌਰਾ ਕੀਤਾ

ਬਠਿੰਡਾ, 28 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡੀ. ਏ.

ਅਜੀਤ ਡੈਸਕ 29-10-2026
ਬਠਿੰਡਾ, 28 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡੀ. ਏ. ਵੀ ਕਾਲਜ ਬਠਿੰਡਾ ਦੇ ਕੰਪਿਊਟਰ ਵਿਭਾਗ ਦੁਆਰਾ ਸ਼ਿਮਲਾ ਅਤੇ ਆਸਪਾਸ ਵਿਦਿਆਰਥੀਆਂ ਨੂੰ ਚਾਰ ਰੋਜ਼ਾ ਦੌਰਾ ਕਰਵਾਇਆ। ਇਸ ਦੌਰੇ ਵਿਚ ਕੁੱਲ 38 ਵਿਦਿਆਰਥੀਆਂ ਨੇ ਭਾਗ ਲਿਆ, ਜੋ ਕਿ ਪ੍ਰੋ: ਰੁਪਿੰਦਰ, ਪ੍ਰੋ: ਹਰਵਿੰਦਰ, ਪ੍ਰੋ: ਲਖਵੀਰ ਅਤੇ ਪ੍ਰੋ. ਕਰਮਜੀਤ ਦੇ ਨਿਰਦੇਸ਼ਨ ਵਿਚ ਹੋਇਆ। ਯਾਤਰਾ ਦੀ ਸ਼ੁਰੂਆਤ ਵਿਚ ਕੰਪਿਊਟਰ ਵਿਭਾਗ ਦੇ ਮੁਖੀ ਡਾ: ਵੰਦਨਾ ਜਿੰਦਲ ਨੇ 15 ਅਕਤੂਬਰ ਨੂੰ ਵਿਦਿਆਰਥੀਆਂ ਨੂੰ ਕਾਲਜ ਤੋਂ ਰਵਾਨਾ ਕੀਤਾ। ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਕੁਦਰਤ ਦੇ ਮਨੋਹਰ ਨਜ਼ਾਰਿਆਂ ਦਾ ਆਨੰਦ ਲਿਆ। ਟੂਰ ਸ਼ਿਮਲਾ ਪਹੁੰਚਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਕੁਫ਼ਰੀ ਅਤੇ ਮਸ਼ੋਬਰਾ ਖੇਤਰ ਦਾ ਦੌਰਾ ਕੀਤਾ ਅਤੇ ਦੂਰ-ਦੂਰ ਤੱਕ ਕੁਦਰਤੀ ਸਥਾਨਾਂ ਦਾ ਆਨੰਦ ਲਿਆ। ਫ਼ਿਰ ਵਿਦਿਆਰਥੀ ਨੇ ਇੰਡੀਅਨ ਇੰਸਟੀਟਿਊਟ ਆਫ਼ ਐਡਵਾਂਸਡ ਸਟੱਡੀ ਦਾ ਦੌਰਾ ਕੀਤਾ, ਹਿਮਾਚਲ ਪ੍ਰਦੇਸ਼ ਯੂਨਿਵਰਸਿਟੀ ਤੱਕ ਟਰੈਕਿੰਗ ਅਤੇ ਜਾਖੂ ਮੰਦਰ ਅਤੇ ਮਾਲ ਰੋਡ ਘੁੰਮੇ। ਇਨ੍ਹਾਂ ਸਥਾਨਾਂ ’ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਅਕ ਅਤੇ ਇਤਿਹਾਸਕ ਸਥਾਨਾਂ ਨੂੰ ਖੋਜ ਦੇ ਨਾਲ-ਨਾਲ ਸਥਾਨਕ ਸੱਭਿਆਚਾਰ ਅਤੇ ਕੁਦਰਤੀ ਨਜ਼ਾਰਿਆਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ। ਕਾਲਜ ਪ੍ਰਿੰਸੀਪਲ ਡਾ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਦੇ ਦਿਮਾਗ਼ ਨੂੰ ਤਰੋਤਾਜ਼ਾ ਕਰਨ ਲਈ ਜ਼ਰੂਰੀ ਹਨ । ਉਨ੍ਹਾਂ ਨੇ ਇਹ ਦੌਰਾ ਕਰਨ ਲਈ ਕੰਪਿਊਟਰ ਵਿਭਾਗ ਦੇ ਮੁਖੀ ਡਾ: ਵੰਦਨਾ ਜਿੰਦਲ ਅਤੇ ਟੀਮ ਪ੍ਰੋ: ਰੁਪਿੰਦਰ, ਪ੍ਰੋ: ਹਰਵਿੰਦਰ, ਪ੍ਰੋ: ਲਖਵੀਰ ਅਤੇ ਪ੍ਰੋ: ਕਰਮਜੀਤ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਫ਼ਤਿਹ ਕਾਲਜ ਵਿਖੇ ਅਧਿਆਪਕਾਂ ਲਈ (ਏ ਆਈ) ਬਾਰੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।