28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਕੂਲ ਵੈਨਾਂ ਦਾ ਟੋਲ ਟੈਕਸ ਬੰਦ ਕਰਵਾਉਣ ਲਈ ਦਿੱਤਾ ਮੰਗ-ਪੱਤਰ

ਬਰੇਟਾ, 27 ਨਵੰਬਰ (ਪਾਲ ਸਿੰਘ ਮੰਡੇਰ)- ਇਲਾਕੇ ਦੇ ਸਕੂਲਾਂ ਦੇ ਸਟਾਫ ਤੇ ਵੈਨਾਂ ਦੇ ਡਰਾਇਵਰਾਂ ਵਲੋਂ ਚੋਟੀਆਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਵੈਨਾਂ ਨੂੰ ਟੋਲ ਟੈਕਸ ਤੋਂ ਪੂਰੀ ਛੋਟ ਦੇਣ ਦੀ ਮੰਗ ਨੂੰ ਲੈ ਕੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਂਅ ਟੋਲ ਪਲਾਜ਼ਾ ਮੈਨੇਂਜਰ ਨੂੰ ਮੰਗ ਪੱਤਰ ਦਿੱਤਾ ਗਿਆ। ਕਾਂਗਰਸ ਆਗੂ ਹਰਜਿੰਦਰ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਚੋਟੀਆਂ ਟੋਲ ਪਲਾਜ਼ਾ ਤੋਂ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਅਤੇ ਵਾਪਸ ਘਰ ਪਹੁੰਚਾਉਣ ਵਾਲੀਆਂ ਸਕੂਲ ਵੈਨਾਂ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ।

ਅਜੀਤ ਡੈਸਕ 28-11-2026
ਬਰੇਟਾ, 27 ਨਵੰਬਰ (ਪਾਲ ਸਿੰਘ ਮੰਡੇਰ)- ਇਲਾਕੇ ਦੇ ਸਕੂਲਾਂ ਦੇ ਸਟਾਫ ਤੇ ਵੈਨਾਂ ਦੇ ਡਰਾਇਵਰਾਂ ਵਲੋਂ ਚੋਟੀਆਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਵੈਨਾਂ ਨੂੰ ਟੋਲ ਟੈਕਸ ਤੋਂ ਪੂਰੀ ਛੋਟ ਦੇਣ ਦੀ ਮੰਗ ਨੂੰ ਲੈ ਕੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਂਅ ਟੋਲ ਪਲਾਜ਼ਾ ਮੈਨੇਂਜਰ ਨੂੰ ਮੰਗ ਪੱਤਰ ਦਿੱਤਾ ਗਿਆ। ਕਾਂਗਰਸ ਆਗੂ ਹਰਜਿੰਦਰ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਚੋਟੀਆਂ ਟੋਲ ਪਲਾਜ਼ਾ ਤੋਂ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਜਾਣ ਅਤੇ ਵਾਪਸ ਘਰ ਪਹੁੰਚਾਉਣ ਵਾਲੀਆਂ ਸਕੂਲ ਵੈਨਾਂ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। ਸੂਬੇ ਦੇ ਕਈ ਟੋਲ ਪਲਾਜ਼ਿਆਂ ’ਤੇ ਸਮਾਜਿਕ ਅਤੇ ਭਾਈਚਾਰਕ ਸਹਿਮਤੀ ਤੇ ਆਪਸੀ ਸਹਿਯੋਗ ਦੇ ਆਧਾਰ ’ਤੇ ਸਕੂਲ ਵੈਨਾਂ ਨੂੰ ਟੋਲ ਤੋਂ ਰਾਹਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੋਰ ਟੋਲ ਪਲਾਜ਼ਿਆਂ ’ਤੇ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਚੋਟੀਆਂ ਟੋਲ ਪਲਾਜ਼ਾ ’ਤੇ ਵੀ ਸਕੂਲ ਵੈਨਾਂ ਨੂੰ ਬਰਾਬਰ ਦੀ ਰਾਹਤ ਮਿਲਣੀ ਚਾਹੀਦੀ ਹੈ। ਰੋਜ਼ਾਨਾ ਟੋਲ ਟੈਕਸ ਦੀ ਵਸੂਲੀ ਕਾਰਨ ਸਕੂਲਾਂ, ਮਾਪਿਆਂ ਅਤੇ ਵੈਨ ਡਰਾਈਵਰਾਂ ’ਤੇ ਇਸ ਦਾ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਛੋਟ ਸਕੂਲ ਵੈਨਾਂ ਦੇ ਰੋਜ਼ਾਨਾ ਆਉਣ-ਜਾਣ ’ਤੇ ਲਾਗੂ ਕਰ ਕੇ ਕੋਈ ਰੋਜ਼ਾਨਾ ਜਾਂ ਵਾਰ-ਵਾਰ ਟੋਲ ਵਸੂਲੀ ਨਾ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ 8 ਦਸੰਬਰ ਨੂੰ ਤਹਿਸੀਲਦਾਰ ਬਰੇਟਾ ਤੇ ਲਹਿਰਾਗਾਗਾ ਦੇ ਸਬ ਡਵੀਜਨ ਮੈਜਿਸਟਰੇਟ ਨੂੰ ਵੀ ਕੇਂਦਰੀ ਆਵਾਜਾਈ ਮੰਤਰੀ (ਸੜਕਾਂ) ਦੇ ਨਾਂਅ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਸਕੂਲਾਂ ਦਾ ਸਟਾਫ, ਡਰਾਈਵਰ, ਕਿਸਾਨ ਆਗੂ ਦਸੌਂਦਾ ਸਿੰਘ ਬਹਾਦਰਪੁਰ, ਦਿਲਬਾਗ ਸਿੰਘ ਕਾਹਨਗੜ੍ਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਨਿਸ਼ਾਨ ਸਿੰਘ ਹਾਕਮਵਾਲਾ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਸੜਕ ਕੰਢੇ ਰੇਹੜੀਆਂ ਖੜ੍ਹਨ ਨਾਲ ਆਵਾਜਾਈ ’ਚ ਵਿਘਨ ਪੈਣ ਕਰ ਕੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।