29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜਥੇਦਾਰ ਬਲਾਹੜ ਮਹਿਮਾ ਨੇ ਅਕਾਲੀ ਦਲ (ਅ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਮਹਿਮਾ ਸਰਜਾ, 28 ਅਕਤੂਬਰ (ਬਲਦੇਵ ਸੰਧੂ)-ਉੱਘੇ ਸਿੱਖ ਆਗੂ ਅਤੇ ਗਰਮ ਖਿਆਲੀ ਲਹਿਰ ਨਾਲ ਜੁੜੇ ਰਹੇ ਜਥੇਦਾਰ ਰੇਸ਼ਮ ਸਿੰਘ ਬਲਾਹੜ ਮਹਿਮਾ ਨੇ ਅੱਜ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੇ ਕੌਮੀ ਪ੍ਰਧਾਨ ਸਮੇਤ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੂੰ ਭੇਜਦਿਆਂ ਦੱਸਿਆ ਕਿ ਉਹ ਹੁਣ ਨਿੱਜੀ ਹਾਲਾਤਾਂ ਅਤੇ ਜ਼ਿੰਮੇਵਾਰੀਆਂ ਤੇ ਆਪਣੀ ਸਿਹਤ ਦੇ ਮੱਦੇਨਜ਼ਰ ਪਾਰਟੀ ਦੇ ਅਹੁਦੇ ਦੀ ਸੇਵਾ ਨਿਭਾਉਣ ਵਿਚ ਅਸਮਰੱਥ ਹਨ।

ਅਜੀਤ ਡੈਸਕ 29-10-2026
ਮਹਿਮਾ ਸਰਜਾ, 28 ਅਕਤੂਬਰ (ਬਲਦੇਵ ਸੰਧੂ)-ਉੱਘੇ ਸਿੱਖ ਆਗੂ ਅਤੇ ਗਰਮ ਖਿਆਲੀ ਲਹਿਰ ਨਾਲ ਜੁੜੇ ਰਹੇ ਜਥੇਦਾਰ ਰੇਸ਼ਮ ਸਿੰਘ ਬਲਾਹੜ ਮਹਿਮਾ ਨੇ ਅੱਜ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੇ ਕੌਮੀ ਪ੍ਰਧਾਨ ਸਮੇਤ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੂੰ ਭੇਜਦਿਆਂ ਦੱਸਿਆ ਕਿ ਉਹ ਹੁਣ ਨਿੱਜੀ ਹਾਲਾਤਾਂ ਅਤੇ ਜ਼ਿੰਮੇਵਾਰੀਆਂ ਤੇ ਆਪਣੀ ਸਿਹਤ ਦੇ ਮੱਦੇਨਜ਼ਰ ਪਾਰਟੀ ਦੇ ਅਹੁਦੇ ਦੀ ਸੇਵਾ ਨਿਭਾਉਣ ਵਿਚ ਅਸਮਰੱਥ ਹਨ। ਇਸ ਲਈ ਉਨ੍ਹਾਂ ਨੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਵਲੋਂ ਦਿੱਤੇ ਗਏ ਮਾਨ-ਸਨਮਾਨ ਲਈ ਪਾਰਟੀ ਅਤੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਜਥੇਦਾਰ ਰੇਸ਼ਮ ਸਿੰਘ ਬਲਾਹੜ ਮਹਿਮਾ ਨੇ ਕਿਹਾ ਕਿ ਉਹ ਪਾਰਟੀ ਦੇ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਏ ਹਨ ਪਰ ਪੰਥਕ ਮਸਲਿਆਂ ਅਤੇ ਸਿੱਖ ਕੌਮ ਦੇ ਹੱਕਾਂ ਲਈ ਆਪਣੀ ਆਵਾਜ਼ ਸਦਾ ਬੁਲੰਦ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਜਥੇਦਾਰ ਰੇਸ਼ਮ ਸਿੰਘ ਬਲਾਹੜ ਮਹਿਮਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗਠਨ ਸਮੇਂ ਤੋਂ 1994 ਤੋਂ ਪੰਥਕ ਰਾਜ ਨੀਤੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜੇ ਹੋਏ ਸਨ ਤੇ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਨੇ ਪੰਥਕ ਮਸਲਿਆਂ, ਸਿੱਖ ਕੌਮ ਦੇ ਹੱਕਾਂ ਅਤੇ ਪੰਜਾਬ ਦੇ ਹਿੱਤਾਂ ਲਈ ਵੱਖ-ਵੱਖ ਸੰਘਰਸ਼ਾਂ ਵਿਚ ਸਰਗਰਮ ਭੂਮਿਕਾ ਨਿਭਾਈ ਅਤੇ ਜੇਲ੍ਹਾਂ ਵੀ ਕੱਟੀਆਂ।
ਪਿਛਲੀ ਖ਼ਬਰ ਜੈ ਮਾਂ ਕਾਲੀ ਸ਼ਨੀਦੇਵ ਮੰਦਿਰ ਰਾਮਪੁਰਾ ਫੂਲ ਦੀ ਸਾਲਾਨਾ ਚੋਣ ਹੋਈ ਅਗਲੀ ਖ਼ਬਰ ਨੁਮਾਇੰਦਿਆਂ ਨੂੰ ਵੀ ਇਨਸਾਫ਼ ਲਈ ਧਰਨੇ ਲਾਉਣੇ ਪੈਣ ਤਾਂ ਆਮ ਲੋਕਾਂ ਨੂੰ ਨਿਆਂ ਕਿਵੇਂ ਮਿਲੇਗਾ- ਬਹਿਣੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।