22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੂਬਾ ਸਰਕਾਰ ਨਸ਼ਾ ਖ਼ਤਮ ਕਰਨ ’ਚ ਫ਼ੇਲ੍ਹ ਸਾਬਤ ਹੋਈ- ਮੋਮੀ

ਭੀਖੀ, 21 ਅਕਤੂਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਨਸ਼ੇ ਨੂੰ ਲੈ ਕੇ ਵਾਅਦਾ ਖ਼ਿਲਾਫ਼ੀ ਹੀ ਨਹੀਂ ਕੀਤੀ, ਬਲਕਿ ਨਸ਼ੇ ਰੋਕਣ ’ਚ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ। ਬੀਤੀ ਰਾਤ ਭੀਖੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਭਗਵੰਤ ਮਾਨ ਸਰਕਾਰ ਦੇ ਮੱਥੇ ’ਤੇ ਲੱਗੀ ਕਾਲਖ ਹੈ।

ਭੀਖੀ ਵਿਖੇ ਗੱਲਬਾਤ ਦੌਰਾਨ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਤੇ ਕਾਰਜਕਾਰੀ ਮੈਂਬਰ ਡਾ. ਗੁਰਤੇਜ ਸਿੰਘ ਚਹਿਲ। ਤਸਵੀਰ : ਬਲਕਾਰ ਸਿੰਘ ਸਹੋਤਾ 22-10-2026
ਭੀਖੀ, 21 ਅਕਤੂਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਨਸ਼ੇ ਨੂੰ ਲੈ ਕੇ ਵਾਅਦਾ ਖ਼ਿਲਾਫ਼ੀ ਹੀ ਨਹੀਂ ਕੀਤੀ, ਬਲਕਿ ਨਸ਼ੇ ਰੋਕਣ ’ਚ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ। ਬੀਤੀ ਰਾਤ ਭੀਖੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਭਗਵੰਤ ਮਾਨ ਸਰਕਾਰ ਦੇ ਮੱਥੇ ’ਤੇ ਲੱਗੀ ਕਾਲਖ ਹੈ। ਸਰਕਾਰ ਸ਼ਰੇਆਮ ਨਸ਼ਾ ਤਸਕਰਾਂ ਦਾ ਸਾਥ ਹੀ ਨਹੀਂ ਦੇ ਰਹੀ ਬਲਕਿ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਨੂੰ ਜਾ ਤਾਂ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਹਨ ਜਾਂ ਫਿਰ ਨਸ਼ਾ ਤਸਕਰਾਂ ਹੱਥੋਂ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਸ਼ਾ ਵਿਰੋਧੀ ਪੰਜਾਬ ਦੌਰਾ ਸੂਬਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੀ ਸੀ. ਬੀ. ਆਈ. ਵਲੋਂ ਜਾਂਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇਗੀ। ਕਿਸਾਨ ਮੋਰਚਾ ਦੇ ਕਾਰਜਕਰਤਾਵਾਂ ਨੇ ਅਹਿਦ ਕੀਤਾ ਕਿ ਪੇਂਡੂ ਖੇਤਰ ’ਚ ਪਾਰਟੀ ਦੀਆਂ ਸੰਗਠਨਾਤਮਿਕ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਚਾਰਿਆ ਜਾਵੇ । ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਸਮਾਓਂ, ਮੋਰਚਾ ਦੇ ਜਨਰਲ ਸਕੱਤਰ ਮੇਜਰ ਸਿੰਘ ਟਿੱਬੀ, ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ, ਦਲਜੀਤ ਸਿੰਘ ਦਰਸ਼ੀ, ਰੋਹਤਾਸ਼ ਕੁਮਾਰ ਸਿੰਗਲਾ, ਡਾ. ਸੁਖਦੇਵ ਸਿੰਘ ਬਬਲੀ, ਜਾਗਰ ਸਿੰਘ ਕਲੇਰ, ਗਿਆਨ ਸਿੰਘ ਢਿੱਲੋਂ, ਗੁਲਾਬ ਸਿੰਘ ਅਤਲਾ ਖ਼ੁਰਦ, ਕੁਲਦੀਪ ਸਿੰਘ ਮੱਤੀ, ਜਸਪ੍ਰੀਤ ਸਿੰਘ ਸਮਾਓਂ, ਭੁਪਿੰਦਰ ਸਿੰਘ ਭੀਖੀ, ਗੁਲਜਾਰ ਸਿੰਘ ਸਮਾਓਂ, ਕੁਲਦੀਪ ਸਿੰਘ ਅਲੀਸ਼ੇਰ, ਡਾ. ਪ੍ਰੇਮ ਸਾਗਰ ਸਮਾਓਂ, ਡਾ. ਰਾਜ ਸਿੰਘ ਮੌਜੋ, ਬਿਕਰਮ ਸਿੰਘ ਭੁਪਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸ਼ਹਿਰ ’ਚ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਸ੍ਰੀ ਵੈਂਕਟੇਸ਼ਵਰ ਸਵਾਮੀ ਬਾਲਾਜੀ ਮੰਦਰ ਅਮਰੀਕਾ ਵਿਚ ਹਿੰਦੂ ਮੰਦਰ ਉਤੇ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।