ਅਧਿਆਪਕਾਂ ਵਲੋਂ ਡੀ. ਪੀ. ਆਈ. ਦਫ਼ਤਰ ਦਾ ਘਿਰਾਓ 23 ਨੂੰ
ਬਰੇਟਾ , 18 ਅਕਤੂਬਰ ( ਮੰਡੇਰ )- ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਤਰੱਕੀਆਂ ਦੇ ਵਿਰੋਧ ਵਿਚ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵਲੋਂ 23 ਅਕਤੂਬਰ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ । ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਬਿਨਾਂ ਬਲਾਕ ਸਿੱਖਿਆ ਅਫ਼ਸਰਾਂ ਤੋਂ ਜ਼ਿਲ੍ਹਿਆਂ / ਬਲਾਕਾਂ ਦਾ ਕੰਮ - ਕਾਜ ਚਲਾਉਣਾ ਬੜਾ ਔਖਾ ਹੋਇਆ ਪਿਆ ਹੈ ।
ਬਰੇਟਾ , 18 ਅਕਤੂਬਰ ( ਮੰਡੇਰ )- ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਤਰੱਕੀਆਂ ਦੇ ਵਿਰੋਧ ਵਿਚ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵਲੋਂ 23 ਅਕਤੂਬਰ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ । ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਬਿਨਾਂ ਬਲਾਕ ਸਿੱਖਿਆ ਅਫ਼ਸਰਾਂ ਤੋਂ ਜ਼ਿਲ੍ਹਿਆਂ / ਬਲਾਕਾਂ ਦਾ ਕੰਮ - ਕਾਜ ਚਲਾਉਣਾ ਬੜਾ ਔਖਾ ਹੋਇਆ ਪਿਆ ਹੈ । ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ’ ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 5 ਅਸਾਮੀਆਂ ਵਿਚੋਂ ਸਾਰੀਆਂ ਹੀ ਖਾਲੀ ਪਈਆਂ ਹਨ । ਇਸੇ ਪ੍ਰਕਾਰ ਰੋਪੜ ਵਿਚ 10 ’ ਚੋਂ 10 ਅਤੇ ਹੁਸ਼ਿਆਰਪੁਰ ’ ਚ 21 ਵਿਚੋਂ 19 ਅਸਾਮੀਆਂ ਖਾਲੀ ਹੋਣ ਕਾਰਨ ਕੰਮ - ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ । ਸੂਬਾ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਜੇਕਰ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਹੋਣਗੀਆਂ ਤਾਂ ਹੀ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਦੀਆਂ ਵੱਡੀ ਗਿਣਤੀ ’ ਚ ਪ੍ਰਮੋਸ਼ਨਾਂ ਹੋਣ ਦੇ ਆਸਾਰ ਬਣਨਗੇ ਅਤੇ ਬਾਹਰਲੇ ਜ਼ਿਲ੍ਹਿਆਂ ’ ਚ ਦੂਰ ਦੁਰਾਡੇ ਬੈਠੇ ਅਧਿਆਪਕ ਆਪੋ ਆਪਣੇ ਜ਼ਿਲ੍ਹਿਆਂ ’ ਚ ਖਾਲੀ ਅਸਾਮੀਆਂ ’ ਤੇ ਬਦਲੀਆਂ ਕਰਵਾ ਸਕਣਗੇ । ਰਾਮ ਲੀਲ੍ਹਾ ਦਾ ਮੰਚਨ ਜਾਰੀ ਮਾਨਸਾ , 18 ਅਕਤੂਬਰ ( ਸੱਭਿ . ਪ੍ਰਤੀ .)- ਸ੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸਟੇਜ ’ ਤੇ ਚੱਲ ਰਹੀ ਸ੍ਰੀ ਰਾਮ ਲੀਲਾ ਦੇ ਮੰਚਨ ਮੌਕੇ ਸ੍ਰੀ ਰਾਮ ਚੰਦਰ ਦਾ ਰਾਜ ਤਿਲਕ ਕੀਤਾ ਗਿਆ । ਕਲੱਬ ਪ੍ਰਧਾਨ ਪ੍ਰਵੀਨ ਗੋਇਲ ਅਤੇ ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਰਾਮਾਇਣ ਦਾ ਪਾਠ ਰਖਵਾਇਆ ਗਿਆ ਸੀ , ਜਿਨ੍ਹਾਂ ਦੇ ਅੱਜ ਭੋਗ ਪਾਏ ਗਏ । ਐਕਟਰ ਬਾਡੀ ਪ੍ਰਧਾਨ ਵਰੁਣ ਕੁਮਾਰ ਬੀਨੂੰ ਨੇ ਦੱਸਿਆ ਕਿ ਰਾਜ ਤਿਲਕ ਵਿਚ ਸ੍ਰੀ ਰਾਮ ਚੰਦਰ ਦੀ ਭੂਮਿਕਾ ਡਾ . ਵਿਕਾਸ ਸ਼ਰਮਾ , ਮਾਤਾ ਸੀਤਾ ਦੀ ਭੂਮਿਕਾ ਜੁਨੇਦ , ਲਕਸ਼ਮਣ ਦੀ ਸੋਨੂੰ ਰੱਲਾ , ਰਿਸ਼ੀ ਵਿਸ਼ਿਸ਼ਟ ਦੀ ਭੂਮਿਕਾ ਮਨੋਜ ਅਰੋੜਾ ਵਲੋਂ ਨਿਭਾਈ ਗਈ ।