19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੁਲਿਸ ਅਤੇ ਰਾਜਨੀਤਕ ਗੱਠਜੋੜ ਦੇ ਭਿਆਨਕ ਨਤੀਜੇ ਆਉਣੇ ਸ਼ੁਰੂ- ਸਿਮਰਨਜੀਤ ਸਿੰਘ ਮਾਨ

ਮਾਨਸਾ , 18 ਅਕਤੂਬਰ ( ਗੁਰਚੇਤ ਸਿੰਘ ਫੱਤੇਵਾਲੀਆ )- ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਤਿੰਨਕੋਨੀ ਮਾਨਸਾ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ( ਅ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਅਤੇ ਰਾਜਨੀਤਕ ਗੱਠਜੋੜ ਬਹੁਤ ਜ਼ਿਆਦਾ ਗਹਿਰਾ ਹੋ ਗਿਆ ਹੈ , ਜਿਸ ਦੇ ਭਿਆਨਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਉਨ੍ਹਾਂ ਕਿਹਾ ਕਿ ਜਿੱਥੇ ਇਸ ਗੱਠਜੋੜ ਨੇ ਤਸਕਰਾਂ ਰਾਹੀਂ ਪੈਸਿਆਂ ਨਾਲ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ ਹਨ , ਉੱਥੇ ਅਣਖੀ ਨੌਜਵਾਨਾਂ ਨੂੰ ਵੀ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਹੈ ।

ਅਜੀਤ ਡੈਸਕ 19-10-2026
ਮਾਨਸਾ , 18 ਅਕਤੂਬਰ ( ਗੁਰਚੇਤ ਸਿੰਘ ਫੱਤੇਵਾਲੀਆ )- ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਤਿੰਨਕੋਨੀ ਮਾਨਸਾ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ( ਅ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਅਤੇ ਰਾਜਨੀਤਕ ਗੱਠਜੋੜ ਬਹੁਤ ਜ਼ਿਆਦਾ ਗਹਿਰਾ ਹੋ ਗਿਆ ਹੈ , ਜਿਸ ਦੇ ਭਿਆਨਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਉਨ੍ਹਾਂ ਕਿਹਾ ਕਿ ਜਿੱਥੇ ਇਸ ਗੱਠਜੋੜ ਨੇ ਤਸਕਰਾਂ ਰਾਹੀਂ ਪੈਸਿਆਂ ਨਾਲ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ ਹਨ , ਉੱਥੇ ਅਣਖੀ ਨੌਜਵਾਨਾਂ ਨੂੰ ਵੀ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਸਰਕਾਰਾਂ ਆਜ਼ਾਦ ਆਵਾਜ਼ ਨੂੰ ਪਸੰਦ ਨਹੀਂ ਕਰਦੀਆਂ ਪਰ ਹੁਣ ਸਾਰਿਆਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਆਜ਼ਾਦ ਸੋਚ ’ ਤੇ ਪਹਿਰਾ ਦੇਣਾ ਪਵੇਗਾ । ਸ਼੍ਰੋਮਣੀ ਅਕਾਲੀ ਦਲ ( ਅ ) ਦੇ ਪ੍ਰਧਾਨ ਨੇ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਕੀਤੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਵੀ ਬਹੁਤ ਭਾਰੀ ਕਮਜ਼ੋਰੀ ਆ ਗਈ ਹੈ ।
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਡੀ. ਪੀ. ਆਈ. ਦਫ਼ਤਰ ਦਾ ਘਿਰਾਓ 23 ਨੂੰ ਅਗਲੀ ਖ਼ਬਰ ਝੋਟੇ ਦੀ ਸ਼ਹਾਦਤ ਤੋਂ ਸੇਧ ਲੈ ਕੇ ਨਸ਼ਿਆਂ ਦੀ ਪੈੜ ਨੱਪਣ ਦੀ ਲੋੜ - ਅਜਮੇਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।