ਅਜੀਤ, ਜਲੰਧਰ
ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦਿਉਣ ਦੇ ਮੈਂਬਰਾਂ ਨੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ਬੱਲੂਆਣਾ, 9 ਅਕਤੂਬਰ (ਗੁਰਨੈਬ ਸਾਜਨ)- ਦੀ ਦਿਉਣ ਬਹੁਮੰਤਵੀ ਸਹਿਕਾਰੀ ਖੇਤੀ ਬਾੜੀ ਸੇਵਾ ਸਭਾ ਲਿਮਟਿਡ ਦਿਉਣ ਦੇ ਕਮੇਟੀ ਮੈਂਬਰ ਸਹਿਕਾਰੀ ਸਭਾ ਦੀਆਂ ਮੰਗਾਂ ਨੂੰ ਲੈ ਕੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਅਮਨਦੀਪ ਸਿੰਘ ਰਾਜਨ ਨੂੰ ਮਿਲੇ ਜਿੱਥੇ ਉਨ੍ਹਾਂ ਨੇ ਚੇਅਰਮੈਨ ਨੂੰ ਸਭਾ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਣ ਤੋਂ ਬਾਅਦ ਮੰਗ ਪੱਤਰ ਵੀ ਸੌਂਪਿਆ। ਇਸ ਸਬੰਧੀ ਸਹਿਕਾਰੀ ਸਭਾ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਗੁਰਤੇਜ ਸਿੰਘ ਕਮੇਟੀ ਮੈਂਬਰ, ਨਛੱਤਰ ਸਿੰਘ ਕਮੇਟੀ ਮੈਂਬਰ, ਜਗਜੀਤ ਸਿੰਘ ਸੈਕਟਰੀ ਅਤੇ ਕੁਲਦੀਪ ਸਿੰਘ ਸਾਬਕਾ ਪੰਚ ਵੀ ਮੌਜੂਦ ਸਨ।
ਸ
ਸਨਿਚਰਵਾਰ, 1 ਅਗਸਤ, 2026
10-10-2026
ਬੱਲੂਆਣਾ, 9 ਅਕਤੂਬਰ (ਗੁਰਨੈਬ ਸਾਜਨ)- ਦੀ ਦਿਉਣ ਬਹੁਮੰਤਵੀ ਸਹਿਕਾਰੀ ਖੇਤੀ ਬਾੜੀ ਸੇਵਾ ਸਭਾ ਲਿਮਟਿਡ ਦਿਉਣ ਦੇ ਕਮੇਟੀ ਮੈਂਬਰ ਸਹਿਕਾਰੀ ਸਭਾ ਦੀਆਂ ਮੰਗਾਂ ਨੂੰ ਲੈ ਕੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਅਮਨਦੀਪ ਸਿੰਘ ਰਾਜਨ ਨੂੰ ਮਿਲੇ ਜਿੱਥੇ ਉਨ੍ਹਾਂ ਨੇ ਚੇਅਰਮੈਨ ਨੂੰ ਸਭਾ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਣ ਤੋਂ ਬਾਅਦ ਮੰਗ ਪੱਤਰ ਵੀ ਸੌਂਪਿਆ।ਇਸ ਸਬੰਧੀ ਸਹਿਕਾਰੀ ਸਭਾ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਗੁਰਤੇਜ ਸਿੰਘ ਕਮੇਟੀ ਮੈਂਬਰ, ਨਛੱਤਰ ਸਿੰਘ ਕਮੇਟੀ ਮੈਂਬਰ, ਜਗਜੀਤ ਸਿੰਘ ਸੈਕਟਰੀ ਅਤੇ ਕੁਲਦੀਪ ਸਿੰਘ ਸਾਬਕਾ ਪੰਚ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੀ ਦਿਉਣ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦਿਉਣ ਫੋਕਲ ਪੁਆਇੰਟ ਵਿਚ ਸਥਿਤ ਹੈ ਜਿਸ ਦੇ 860 ਮੈਂਬਰ ਹਨ, ਸਭਾ ਵਲੋਂ ਵਸੂਲੀ ਦੇ ਸੀਜ਼ਨ ਸਮੇਂ ਸਭਾ ਦੇ ਮੈਂਬਰਾਂ ਤੋਂ ਵਸੂਲੀ ਪ੍ਰਾਪਤ ਕਰਕੇ ਸਭਾ ਦੇ ਕਰਮਚਾਰੀਆਂ ਨੂੰ ਸੀਬੀ ਬਰਾਂਚ ਮਹਿਮਾ ਸਰਜਾ ਵਿਖੇ ਜਮਾਂ ਕਰਵਾਉਣ ਲਈ ਜਾਣਾ ਪੈਂਦਾ ਹੈ, ਇਹ ਸੀ.ਬੀ.ਬਰਾਂਚ ਲਗਭਗ 10 ਕਿੱਲੋਮੀਟਰ ਦੀ ਦੂਰੀ ਤੇ ਹੋਣ ਕਰਕੇ ਦਿਉਣ ਪਿੰਡ ਤੋਂ ਸੀਬੀ ਬਰਾਂਚ ਮਹਿਮਾ ਸਰਜਾ ਜਾਣ ਲਈ ਕੋਈ ਵੀ ਬੱਸ ਸਰਵਿਸ ਨਹੀਂ ਹੈ। ਉਨ੍ਹਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਪਿੰਡ ਦੇ ਕਿਸਾਨਾਂ ਤੇ ਸਭਾ ਦੇ ਮੈਂਬਰਾਂ ਦੀ ਮੰਗ ਹੈ ਕਿ ਕੋਆਪਰੇਟਿਵ ਬੈਂਕ ਦੀ ਬਰਾਂਚ ਪਿੰਡ ਦਿਉਣ ਦੇ ਫੋਕਲ ਪੁਆਇੰਟ ਵਿਖੇ ਖੋਲੀ ਜਾਵੇ। ਇਸ ਮੰਗ ਪੱਤਰ ਵਿਚ ਕਮੇਟੀ ਮੈਂਬਰਾਂ ਤੇ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਸਹਿਕਾਰੀ ਸਭਾ ਵਿਚ ਕੰਜਿਉਮਰ ਡੀਜ਼ਲ ਪੰਪ ਲਵਾਉਣ ਦੀ ਮੰਗ ਵੀ ਰੱਖੀ ਗਈ। ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਸਹਿਕਾਰੀ ਸਭਾ ਦਿਉਣ ‘ਚ ਕੰਜਿਉਮਰ ਡੀਜ਼ਲ ਪੰਪ ਵੀ ਲਵਾਇਆ ਜਾਵੇ। ਮੰਗ ਪੱਤਰ ਲੈਣ ਤੋਂ ਬਾਅਦ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਮਨਦੀਪ ਸਿੰਘ ਰਾਜਨ ਨੇ ਕਮੇਟੀ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਉਨ੍ਹਾਂ ਦਾ ਮੰਗ ਪੱਤਰ ਸਟੇਟ ਕੋਆਪ੍ਰੇਟਿਵ ਨੂੰ ਭੇਜਣਗੇ ਤਾਂ ਕਿ ਸਟੇਟ ਕੋਆਪ੍ਰੇਟਿਵ ਦੀ ਗਾਈਡ ਲਾਈਨ ਅਨੁਸਾਰ ਸਹਿਕਾਰੀ ਸਭਾ ਦਿਉਣ ਨੂੰ ਬਰਾਂਚ, ਜਾਂ ਕੈਸ਼ ਕਾਊਂਟਰ ਦਿੱਤਾ ਜਾਵੇ ਅਤੇ ਕੰਜਿਉਮਰ ਡੀਜ਼ਲ ਪੰਪ ਵੀ ਲਵਾਇਆ ਜਾਵੇ।