ਮਾਨਸਾ, 8 ਅਕਤੂਬਰ (ਸ.ਰਿ.)- 66 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਅਤੇ ਦਲੇਲ ਸਿੰਘ ਵਾਲਾ ਦੀ ਜ਼ਰੂਰੀ ਮੁਰੰਮਤ ਕਾਰਨ 10 ਅਕਤੂਬਰ ਨੂੰ ਬਿਜਲੀ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਗੋਇਲ ਨੇ ਦੱਸਿਆ ਕਿ ਇਸ ਨਾਲ ਲਿੰਕ ਰੋਡ, ਨਹਿਰੂ ਕਾਲਜ ਰੋਡ, ਕੋਟ ਦਾ ਟਿੱਬਾ ਅਤੇ ਚਕੇਰੀਆ ਰੋਡ ਆਦਿ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।