08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਮਾਨਸਾ, 7 ਅਕਤੂਬਰ (ਸੱਭਿ. ਪ੍ਰਤੀ.)

ਅਜੀਤ ਡੈਸਕ 08-10-2026
ਮਾਨਸਾ, 7 ਅਕਤੂਬਰ (ਸੱਭਿ.ਪ੍ਰਤੀ.)- ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਰਾਟੇ ਅਤੇ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਰਾਟੇ ਅੰਡਰ-14 ਲੜਕੀਆਂ ਦੀ ਟੀਮ ’ਚ ਐਂਜਲਪ੍ਰੀਤ, ਜਪਨਜੋਤ, ਰਵਲੀਨ, ਸਾਇਨਾ ਅਤੇ ਸ਼ਵਨਿਆ ਨੇ ਸੋਨ ਤਗਮੇ ਜਿੱਤੇ। ਅੰਡਰ-14 ਲੜਕਿਆਂ ’ਚ ਅਭਿਜੋਤ ਸਿੰਘ ਨੇ ਪਹਿਲਾ ਸਥਾਨ ਲੈ ਕੇ ਸੋਨ ਤਗਮਾ ਹਾਸਲ ਕੀਤਾ ਜਦਕਿ ਮੰਥਨ ਤੇ ਸ਼ਿਵਾਂਸ਼ ਗੁਪਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ’ਚ ਵੀ ਅਭਿਜੋਤ ਸਿੰਘ ਨੇ ਸੋਨ ਤਗਮਾ ਫੁੰਡਿਆ ਅਤੇ ਏਕਮਜੀਤ ਸਿੰਘ ਨੇ ਦੂਜਾ ਸਥਾਨ ਮੱਲਿਆ। ਕਿੱਕ ਬਾਕਸਿੰਗ ਕਰਨਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤਿਆ ਅਤੇ ਸਨਏਕਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸੀਟੂ ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ 14 ਨੂੰ ਅਗਲੀ ਖ਼ਬਰ ਤੰਦਰੁਸਤ ਸਮਾਜ ਦੀ ਸਿਰਜਣਾ ’ਚ ਸੰਤੁਲਿਤ ਖ਼ੁਰਾਕ ਦਾ ਅਹਿਮ ਰੋਲ- ਡਾ. ਸ਼ੈਲੀ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।