ਮੁੱਖ ਮੰਤਰੀ ਪੰਜਾਬ ਦੀ ਫੱਤਾ ਮਾਲੋਕਾ ਫੇਰੀ ਤੋਂ ਪਹਿਲਾਂ ਹੀ ਪੁਲਿਸ ਨੇ ਭਾਜਪਾ ਆਗੂ ਨੂੰ ਹਿਰਾਸਤ ’ਚ ਲਿਆ
ਬਰੇਟਾ , 5 ਅਕਤੂਬਰ ( ਪਾਲ ਸਿੰਘ ਮੰਡੇਰ )- ਮੁੱਖ ਮੰਤਰੀ ਭਗਵੰਤ ਮਾਨ ਦੀ ਨੇੜਲੇ ਪਿੰਡ ਫੱਤਾ ਮਾਲੋਕਾ ਵਿਖੇ ਲੋਕ ਮਿਲਣੀ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਨੂੰ ਬਰੇਟਾ ਪੁਲਿਸ ਵਲੋਂ ਉਨ੍ਹਾਂ ਦੇ ਘਰੋਂ ਹੀ ਹਿਰਾਸਤ ’ ਚ ਲੈ ਲਿਆ ਗਿਆ । ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀ ਦੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ।
ਅਜੀਤ ਡੈਸਕ
06-10-2026