05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਿਸਾਨੀ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਹਲਕਾ ਵਿਧਾਇਕ ਨੂੰ ਪੱਤਰ ਸੌਂਪਿਆ

ਬੁਢਲਾਡਾ, 4 ਅਕਤੂਬਰ (ਸੁਨੀਲ ਮਨਚੰਦਾ)- ਸੀ. ਪੀ.

ਅਜੀਤ ਡੈਸਕ 05-10-2026
ਬੁਢਲਾਡਾ, 4 ਅਕਤੂਬਰ (ਸੁਨੀਲ ਮਨਚੰਦਾ)- ਸੀ.ਪੀ.ਆਈ.(ਐਮ.) ਵਲੋਂ 4 ਲੇਬਰ ਕੋਡ, ਮੁਕਤ ਵਪਾਰ ਸਮਝੌਤਾ ਰੱਦ ਕਰਨ, ਪੁਰਾਣੀ ਮਨਰੇਗਾ ਸਕੀਮ ਤੇ ਐਮ.ਐਸ.ਪੀ. ਗਰੰਟੀ ਲਾਗੂ ਕਰਨ ਅਤੇ ਕਿਸਾਨਾਂ-ਮਜਦੂਰਾਂ ਦੇ ਕਰਜ਼ੇ ਮੁਆਫ਼ ਕਰਨ ਸੰਬੰਧੀ ਹਲਕਾ ਵਿਧਾਇਕ ਬੁੱਧ ਰਾਮ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ। ਸੂਬਾ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਰਤੀਆਂ ਅਤੇ ਕਿਸਾਨਾਂ ਦੀ ਲੁੱਟ ਸੰਬੰਧੀ ਅਨੇਕਾਂ ਗ਼ਲਤ ਫ਼ੈਸਲੇ ਕੀਤੇ ਗਏ ਹਨ, ਜੋ ਬਰਦਾਸ਼ਤਯੋਗ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਕਰਜ਼ੇ ਦੇ ਬੋਝ ਹੇਠ ਦਬੇ ਪਏ ਹਨ ਅਤੇ ਨੌਜਵਾਨੀ ਵੀ ਲਗਾਤਾਰ ਨਸ਼ਿਆਂ ਦੀ ਦਲਦਲ ’ਚ ਫਸਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦਰਿਆਈ ਪਾਣੀਆਂ ਦੀ ਨਿਆਇਕ ਵੰਡ ਕੀਤੀ ਜਾਵੇ, ਡੀਜ਼ਲ, ਪੈਟਰੋਲ, ਰਸੋਈ ਗੈਸ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਸਮੇਤ ਕਿਸਾਨਾਂ-ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਕਾ. ਸੰਤ ਰਾਮ ਬੀਰੋਕੇ, ਨਛੱਤਰ ਸਿੰਘ ਢੈਪਈ, ਜਸਵੰਤ ਸਿੰਘ ਬੀਰੋਕੇ, ਜਗਸੀਰ ਸਿੰਘ ਜੱਗਾ ਬਰੇਟਾ, ਹਰਜਿੰਦਰ ਸਿੰਘ ਬਰੇਟਾ, ਬਿੰਦਰ ਸਿੰਘ, ਰੂਪਾ ਸਿੰਘ, ਭੋਲਾ ਸਿੰਘ ਬਰੇਟਾ, ਜਸਵਿੰਦਰ ਸਿੰਘ ਮੋਮਨੀ, ਗੁਰਜੰਟ ਸਿੰਘ ਚੱਕ ਭਾਈਕੇ, ਰਾਜਪਾਲ ਸਿੰਘ ਬਰੇਟਾ, ਰਾਜ ਸਿੰਘ, ਹਾਕਮ ਸਿੰਘ ਚੱਕ ਭਾਈਕੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੋਤਾ ਸਿੰਘ ਧਰਮਸ਼ਾਲਾ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਫੱਤਾ ਮਾਲੋਕਾ ਵਿਖੇ ‘ਸੱਥ’ ਪ੍ਰੋਗਰਾਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।