05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੁੱਖ ਪਾਉਣ ਲਈ ਸੰਘਰਸ਼ ਤੇ ਮਿਹਨਤ ਬੇਹੱਦ ਜ਼ਰੂਰੀ- ਗਿਰੀ ਮਹਾਰਾਜ

ਮਾਨਸਾ, 4 ਅਕਤੂਬਰ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਮਹਿਲਾ ਸਤਿਸੰਗ ਮੰਡਲ ਵਲੋਂ ਕਰਵਾਈ ਸ਼੍ਰੀ ਦੇਵੀ ਮਹਾਂਪੁਰਾਣ ਕਥਾ ਸੁਣਾਉਂਦਿਆਂ ਸਾਧਵੀ ਨਿਸਕੰਪ ਚੇਤਨਾ ਗਿਰੀ ਮਹਾਰਾਜ ਨੇ ਕਿਹਾ ਕਿ ਸੁੱਖ ਪਾਉਣ ਲਈ ਸੰਘਰਸ਼, ਤਪੱਸਿਆ, ਮਿਹਨਤ, ਭਗਤੀ ਕਰਨ ਦੀ ਜ਼ਰੂਰਤ ਹੁੰਦੀ ਹੈ।

ਅਜੀਤ ਡੈਸਕ 05-10-2026
ਮਾਨਸਾ, 4 ਅਕਤੂਬਰ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਮਹਿਲਾ ਸਤਿਸੰਗ ਮੰਡਲ ਵਲੋਂ ਕਰਵਾਈ ਸ਼੍ਰੀ ਦੇਵੀ ਮਹਾਂਪੁਰਾਣ ਕਥਾ ਸੁਣਾਉਂਦਿਆਂ ਸਾਧਵੀ ਨਿਸਕੰਪ ਚੇਤਨਾ ਗਿਰੀ ਮਹਾਰਾਜ ਨੇ ਕਿਹਾ ਕਿ ਸੁੱਖ ਪਾਉਣ ਲਈ ਸੰਘਰਸ਼, ਤਪੱਸਿਆ, ਮਿਹਨਤ, ਭਗਤੀ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਮਾਨਵਤਾ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਕਥਾ ’ਚ ਭੋਲੋ ਬਾਬਾ ਤੇ ਪਾਰਵਤੀ ਦੇ ਵਿਆਹ ਦਾ ਵਰਣਨ ਕੀਤਾ ਗਿਆ। ਜੋਤੀ ਪ੍ਰਚੰਡ ਦੀ ਰਸਮ ਤੇਜਿੰਦਰ ਪਾਲ ਗੋਇਲ ਤੇ ਇੰਦੂ ਗੋਇਲ ਨੇ ਨਿਭਾਈ, ਜਦਕਿ ਮੰਚ ਸੰਚਾਲਨ ਬਿੰਦਰਪਾਲ ਗਰਗ ਨੇ ਕੀਤਾ। ਨਿਸ਼ਾ ਹੰਸ ਤੇ ਦੀਪੂ ਮਿਊਜ਼ਿਕ ਗਰੁੱਪ ਨੇ ਭੋਲੇ ਬਾਬਾ ਦੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ। ਇਸ ਮੌਕੇ ਰੇਣੂ ਅਰੋੜਾ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੁੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਮ ਸਿੰਘ ਭੱਟੀ ਜ਼ਿਲ੍ਹਾ ਐਸ.ਸੀ. ਮੋਰਚੇ ਦੇ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਸਕੂਲ ਕਰੰਡੀ ’ਚ ਅਧਿਆਪਕ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।