04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਵਿਖੇ ਐਨ.ਡੀ.ਏ. ਆਬਸਟੇਕਲ ਗਰਾਊਂਡ ਦਾ ਉਦਘਾਟਨ

ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਵਿਖੇ ਐਨ. ਡੀ.

ਕੋਟਧਰਮੂ ਸਕੂਲ ਵਿਖੇ ਐਨ.ਡੀ.ਏ. ਆਬਸਟੇਕਲ ਗਰਾਊਂਡ ਦਾ ਉਦਘਾਟਨ ਕਰਦੇ ਹੋਏ ਸੁਖਮਿੰਦਰ ਸਿੰਘ ਤੇ ਸੁਰਜੀਤ ਸਿੰਘ ਰਾਏਪੁਰ। ਅਜੀਤ ਤਸਵੀਰ 04-10-2026
ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਵਿਖੇ ਐਨ.ਡੀ.ਏ. ਆਬਸਟੇਕਲ ਗਰਾਊਂਡ ਦੀ ਸ਼ੁਰੂਆਤ ਕੀਤੀ ਗਈ ਹੈ। ਉਦਘਾਟਨ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿ ਆ ਕਿਹਾ ਕਿ ਅਜੋਕੇ ਸਮੇਂ ਦੀ ਵੱਡੀ ਮੰਗ ਹੈ ਕਿ ਪੰਜਾਬ ਦੇ ਬੱਚੇ ਵੀ ਅਫ਼ਸਰਸ਼ਾਹੀ ਦੇ ਖੇਤਰ ਵਿਚ ਜਾਣ। ਉਨ੍ਹਾਂ ਵਲੋਂ ਸਕੂਲ ਦੀ ਹਾਈਟੈਕ ਆਈ. ਸੀ. ਟੀ. ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਫ਼ੌਜੀ ਵਰਦੀ ਪਹਿਨੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ’ਤੇ ਕੋਰੀਓਗਰਾਫੀ ਦੀ ਪੇਸ਼ਕਾਰੀ ਤੋਂ ਇਲਾਵਾ ਐਨ.ਡੀ.ਏ. ਗਰਾਊਂਡ ਦੀਆਂ ਰੁਕਾਵਟਾਂ ਨੂੰ ਪਾਰ ਕਰਨ ਦਾ ਸ਼ਾਨਦਾਰ ਨਮੂਨਾ ਵੀ ਦਿਖਾਇਆ। ਬੱਚਿਆਂ ਨੇ ਮੰਚ ਤੋਂ ਧਾਰਮਿਕ ਸ਼ਬਦ ਦਾ ਗਾਇਨ ਕਰ ਕੇ ਪ੍ਰੋਗਰਾਮ ਨੂੰ ਅੱਗੇ ਵਧਾਇਆ। ‘ਮੈਂ ਗੁਰਮੁਖੀ ਦਾ ਬੇਟਾ ’ ਸਮੇਤ ਕਈ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਸਕੂਲ ਦੀਆਂ ਸਹੂਲਤਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਐਨ.ਡੀ.ਏ. ਇੰਚਾਰਜ ਕੈਪਟਨ ਸੰਦੀਪ ਕੁਮਾਰ ਨੇ ਰੱਖਿਆ ਸੇਵਾਵਾਂ ’ਚ ਜਾਣ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਆਬਸਟੇਕਲ ਸਹੂਲਤ ਵਾਲਾ ਇਹ ਮਾਨਸਾ ਜ਼ਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਹੈ। ਇਸ ਮੌਕੇ ਨਰਿੰਦਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਅਧਿਆਪਕਾ ਬੱਬੂਜੀਤ ਕੌਰ, ਕਮਲਪ੍ਰੀਤ ਕੌਰ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਐਸ.ਜੀ.ਪੀ. ਸੀ., ਭਾਈ ਅਮਰਦੀਪ ਸਿੰਘ ਧਰਮ ਪ੍ਰਚਾਰਕ ਐਸ.ਜੀ.ਪੀ . ਸੀ., ਸਤਵੰਤ ਸਿੰਘ ਐਸ. ਡੀ. ਓ., ਹਿਤੇਸ਼ਵਰ ਸਿੰਘ ਜੇ. ਈ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਹੀਦ ਊਧਮ ਸਿੰਘ ਪਾਰਕ ਦੀ ਕੀਤੀ ਸਫ਼ਾਈ ਅਗਲੀ ਖ਼ਬਰ ਸੂਬੇਦਾਰ ਭੁੱਲਾ ਸਿੰਘ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਬਲਾਕ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।