01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਥਲੈਟਿਕਸ ਮੀਟ ’ਚ ਸੀ. ਐਮ. ਐਸ. ਗੁਰੂ ਕਾਸ਼ੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਭਗਤਾ ਭਾਈਕਾ, 30 ਸਤੰਬਰ (ਸੁਖਪਾਲ ਸਿੰਘ ਸੋਨੀ)- ਸੀ. ਐਮ.

ਸੀ.ਐਮ.ਐਸ. ਗੁਰੂ ਕਾਂਸੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨਾਲ ਕੋਚ । ਤਸਵੀਰ ਸੁਖਪਾਲ ਸਿੰਘ ਸੋਨੀ 01-10-2026
ਭਗਤਾ ਭਾਈਕਾ, 30 ਸਤੰਬਰ (ਸੁਖਪਾਲ ਸਿੰਘ ਸੋਨੀ)- ਸੀ.ਐਮ.ਐਸ. ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਜ਼ੋਨ ਪੱਧਰੀ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਸ਼ੇਸ਼ ਮੱਲਾਂ ਮਾਰੀਆਂ ਹਨ । ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਗੁਰਸ਼ਰਨ ਸਿੰਘ ਨੇ 400 ਮੀਟਰ ਹਰਡਲ ਦੌੜ ਅਤੇ ਜੈਵਲਿਨ ਥਰੋ ’ਚੋਂ ਪਹਿਲਾ ਸਥਾਨ, ਗੁਰਲੀਨ ਕੌਰ ਨੇ ਜੈਵਲਿਨ ਥਰੋ ’ਚੋਂ ਪਹਿਲਾ ਅਤੇ ਤਨਵੀਰ ਕੌਰ ਨੇ ਦੂਜਾ ਸਥਾਨ, ਇਸ਼ਾਨਜੀਤ ਨੇ 100 ਮੀਟਰ ਅਤੇ 200 ਮੀਟਰ ਦੌੜ ’ਚੋਂ ਪਹਿਲਾ, ਪਰਮਵੀਰ ਸਿੰਘ ਨੇ 100 ਮੀਟਰ ਦੌੜ ’ਚੋਂ ਦੂਜਾ, ਰਣਜੋਤ ਸਿੰਘ ਨੇ ਸ਼ਾਟ ਪੁੱਟ ਤੇ ਜੈਵਲਿਨ ਥਰੋ ’ਚੋਂ ਪਹਿਲਾ ਸਥਾਨ, ਪ੍ਰਭਪ੍ਰੀਤ ਸਿੰਘ ਨੇ ਡਿਸਕਸ਼ ਥਰੋ ’ਚੋਂ ਦੂਜਾ ਸਥਾਨ, ਲਵਪ੍ਰੀਤ ਸਿੰਘ ਨੇ 3000 ਮੀਟਰ ਦੌੜ ’ਚੋਂ ਪਹਿਲਾ ਸਥਾਨ, ਜੈਸਮੀਨ ਕੌਰ ਨੇ ਹਰਡਲ ਦੌੜ ’ਚੋਂ ਪਹਿਲਾ ਸਥਾਨ, ਦਿਲਜੋਤ ਕੌਰ ਨੇ 1500 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਅਤੇ 200 ਮੀਟਰ ਦੌੜ ’ਚੋਂ ਦੂਜਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਸੰਦੀਪ ਕੌਰ ਨੇ 200 ਮੀਟਰ ਦੌੜ ਵਿਚੋਂ ਦੂਜਾ ਸਥਾਨ ਹਾਸਿਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਆਖਿਆ ਕਿ ਖੇਡ ਮੁਕਾਬਲਿਆਂ ਦੌਰਾਨ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਪੂਰੇ ਜੋਸ਼, ਮਿਹਨਤ ਅਤੇ ਖੇਡ ਭਾਵਨਾ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਸਥਾਨ ਹਾਸਿਲ ਕੀਤੇ । ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਵਲੋਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨ ਸੁਰਜੀਤ ਸਿੰਘ, ਰੇਸ਼ਮ ਸਿੰਘ, ਨਰੇਸ਼ ਕੁਮਾਰ ਅਤੇ ਸੰਦੀਪ ਕੌਰ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪਿੰਡਾਂ ’ਚ ਲਾਮਬੰਦੀ ਕਰਨ ਲਈ ਵਿਧਾਇਕ ਬਲਕਾਰ ਸਿੱਧੂ ਪਿੰਡ-ਪਿੰਡ ਜਾ ਕੇ ਕਰ ਰਹੇ ਮੀਟਿੰਗਾਂ ਅਗਲੀ ਖ਼ਬਰ ਸਵੱਛਤਾ ਕੈਂਪ ਦੌਰਾਨ ਲੋਕਾਂ ਨੂੰ ਸਾਫ਼-ਸਫ਼ਾਈ ਤੇ ਪਲਾਸਟਿਕ-ਮੁਕਤ ਵਾਤਾਵਰਨ ਲਈ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।