05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸੜਕ ’ਤੇ ਲੱਗੇ ਖੰਭੇ ਦੀ ਸਪੋਰਟ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਬੁਢਲਾਡਾ, 4 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 13, 14 ਤੇ 17 ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਲੱਗੇ ਬਿਜਲੀ ਬੋਰਡ ਦੇ ਖੰਭੇ ਦੀ ਸਪੋਰਟ ਨੂੰ ਲੈ ਕੇ ਕੌਂਸਲਰਾਂ ’ਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 13 ਦੀ ਮੁੱਖ ਸੜਕ ’ਤੇ ਲੱਗੇ ਖੰਭੇ ਦੀ ਸਪੋਰਟ ਨੂੰ ਲੈ ਕੇ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵਲੋਂ ਜਦੋਂ ਬਿਜਲੀ ਵਿਭਾਗ ਦੁਆਰਾ ਸਪੋਰਟ ਨੂੰ ਪੁਰਾਣੀ ਥਾਂ ਤੋਂ ਪੁੱਟ ਕੇ ਨਵੀਂ ਥਾਂ ’ਤੇ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਸਵੀਟੀ ਤੇ ਹੋਰ ਆਗੂਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਅਜੀਤ ਡੈਸਕ 05-09-2026
ਬੁਢਲਾਡਾ, 4 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 13, 14 ਤੇ 17 ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਲੱਗੇ ਬਿਜਲੀ ਬੋਰਡ ਦੇ ਖੰਭੇ ਦੀ ਸਪੋਰਟ ਨੂੰ ਲੈ ਕੇ ਕੌਂਸਲਰਾਂ ’ਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 13 ਦੀ ਮੁੱਖ ਸੜਕ ’ਤੇ ਲੱਗੇ ਖੰਭੇ ਦੀ ਸਪੋਰਟ ਨੂੰ ਲੈ ਕੇ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵਲੋਂ ਜਦੋਂ ਬਿਜਲੀ ਵਿਭਾਗ ਦੁਆਰਾ ਸਪੋਰਟ ਨੂੰ ਪੁਰਾਣੀ ਥਾਂ ਤੋਂ ਪੁੱਟ ਕੇ ਨਵੀਂ ਥਾਂ ’ਤੇ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਸਵੀਟੀ ਤੇ ਹੋਰ ਆਗੂਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਕੌਂਸਲਰਾਂ ਦੀ ਆਪਸੀ ਖਿੱਚੋਤਾਣ ਇੰਨੀ ਜ਼ਿਆਦਾ ਵੱਧ ਗਈ ਕਿ ਮੌਕੇ ’ਤੇ ਪੁਲਿਸ ਨੂੰ ਪਹੁੰਚ ਕੇ ਸਥਿਤੀ ਨੂੰ ਸੰਭਾਲਣਾ ਪਿਆ। ਜ਼ਿਕਰਯੋਗ ਹੈ ਕੀ ਇਹ ਖੰਭਾ ਲੰਬੇ ਸਮੇਂ ਤੋਂ ਸੜਕ ਦੇ ਵਿਚਕਾਰ ਲੱਗਾ ਹੋਇਆ ਹੈ, ਜਿਸ ਕਾਰਨ ਵਾਰਡ ਵਾਸੀਆਂ ਨੂੰ ਲੰਘਣ ਸਮੇਂ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ। ਵਾਰਡ ਦੇ ਕੌਂਸਲਰ ਵਲੋਂ ਲਗਾਤਾਰ ਬਿਜਲੀ ਵਿਭਾਗ ਨਾਲ ਤਾਲਮੇਲ ਕਰ ਕੇ ਸੜਕ ਵਿਚਕਾਰ ਸਪੋਰਟ ਨੂੰ ਹਟਾਉਣ ਲਈ ਵਿਭਾਗ ਨੂੰ ਚਿੱਠੀਆਂ ਲਿਖੀਆਂ ਗਈਆਂ ਸਨ। ਇਸ ਸੰਬੰਧੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਵਿੰਦਰ ਸਿੰਘ ਸਵੀਟੀ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਧਿਰ ਪਾਸੋਂ ਸ਼ਹਿਰ ਵਾਸੀਆਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਆਉਂਦੇ ਦਿਨਾਂ ’ਚ ਮਹਾਂ ਪੰਚਾਇਤ ਵੀ ਸੱਦੀ ਜਾਵੇਗੀ।
ਪਿਛਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਜ਼ਿਲ੍ਹੇ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਐਜੂਕੇਸ਼ਨ ਸੈੱਲ ਬਠਿੰਡਾ ਵਲੋਂ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।