04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਈ.ਪੀ.ਐਸ. ਅਧਿਕਾਰੀ ਵੈਭਵ ਚੌਧਰੀ ਨੇ ਐਸ.ਐਸ.ਪੀ. ਮਾਨਸਾ ਵਜੋਂ ਅਹੁਦਾ ਸੰਭਾਲਿਆ

ਮਾਨਸਾ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਵੈਭਵ ਚੌਧਰੀ ਨੇ ਐਸ. ਐਸ.

ਅਜੀਤ ਡੈਸਕ 04-09-2026
ਮਾਨਸਾ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਵੈਭਵ ਚੌਧਰੀ ਨੇ ਐਸ.ਐਸ.ਪੀ. ਮਾਨਸਾ ਵਜੋਂ ਅਹੁਦਾ ਸੰਭਾਲ ਲਿਆ ਹੈ । 2020 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ੍ਰੀ ਚੌਧਰੀ ਇਸ ਤੋਂ ਪਹਿਲਾਂ ਐਸ.ਪੀ. (ਐੱਚ) ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਆਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਪੂਰਨ ਇਨਸਾਫ਼ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਤੇ ‘ਪ੍ਰਹਾਰ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਖੰਘਣ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇਨਸਾਫ਼ ਦੇਣਾ ਪੰਜਾਬ ਪੁਲਿਸ ਦਾ ਫ਼ਰਜ਼ ਹੈ, ਜਿਸ ਤਹਿਤ ਕਿਸੇ ਵੀ ਨਾਗਰਿਕ ਨੂੰ ਦਫ਼ਤਰ ’ਚੋਂ ਨਿਰਾਸ਼ ਨਹੀਂ ਮੁੜਨਾ ਪਵੇਗਾ । ਉਨ੍ਹਾਂ ਹੋਰ ਦੱਸਿਆ ਕਿ ਟਰੈਫ਼ਿਕ ਪ੍ਰਣਾਲੀ ਨੂੰ ਸੁਧਾਰਨ ਲਈ ਨਿੱਗਰ ਯਤਨ ਜੁਟਾਏ ਜਾਣਗੇ । ਉਨ੍ਹਾਂ ਕਿਹਾ ਕਿ ਥਾਣਿਆਂ ’ਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਤਰਜੀਹ ਲਾਅ ਐਂਡ ਆਰਡਰ ਦੀ ਮਜਬੂਤੀ ਤੇ ਨਸ਼ਾ ਮੁਕਤ ਜਿਲ੍ਹਾ ਬਣਾਉਣਾ ਹੋਵੇਗੀ। ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਨੂੰ ਫਾਲੋ ਕਰਨ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਜੋ ਸਮਾਜ ਤੇ ਉਨ੍ਹਾਂ ਦੀ ਜ਼ਿੰਦਗੀ ਲਈ ਘਾਤਕ ਹੋਵੇ । ਇੱਥੇ ਆਮਦ ਮੌਕੇ ਐਸ.ਐਸ.ਪੀ. ਸ੍ਰੀ ਚੌਧਰੀ ਨੂੰ ਜਿੱਥੇ ਪੁਲਿਸ ਟੁਕੜੀ ਨੇ ਗਾਰ ਆਫ਼ ਆਨਰ ਦਿੱਤਾ, ਉੱਥੇ ਅਧਿਕਾਰੀਆਂ ਨੇ ਗੁਲਦਸਤੇ ਭੇਟ ਕਰ ਕੇ ਸਵਾਗਤ ਵੀ ਕੀਤਾ ।
ਪਿਛਲੀ ਖ਼ਬਰ ਸਮਾਓਂ-ਰੱਲਾ ਸੰਪਰਕ ਸੜਕ ਦਾ ਨਿਰਮਾਣ ਕਾਰਜ ਅੱਜ ਤੋਂ ਸ਼ੁਰੂ-ਵਿਧਾਇਕ ਡਾ. ਸਿੰਗਲਾ ਹੱਡੀ ਰੋਗਾਂ ਤੇ ਅਪੰਗਤਾ ’ਚ ਸਹਾਈ ਉਪਕਰ... ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਗਊਸ਼ਾਲਾ ਬੋਹਾ ਲਈ 5 ਲੱਖ ਦਾ ਚੈੱਕ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।