02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ

ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਸ਼ਤਰੰਜ ਮੁਕਾਬਲਿਆਂ ਦੇ ਅੰਡਰ-14 ਸਾਲ ਵਰਗ ’ਚ ਮਾਨਿਆ, ਇਸ਼ਿਕਾ ਤੇ ਪ੍ਰਿਆਂਸ਼ੀ ਅਤੇ ਅੰਡਰ-19 ’ਚ ਸਮਰਿਧੀ ਸ਼ਰਮਾ, ਹਰਮਨਜੋਤ ਕੌਰ, ਭਵਨੂਰ ਕੌਰ ਤੇ ਦਿਵਿਆ ਨੇ ਪਹਿਲਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 02-09-2026
ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਮਨੂ ਵਾਟਿਕਾ ਸਕੂਲ ਬੁਢਲਾਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਸ਼ਤਰੰਜ ਮੁਕਾਬਲਿਆਂ ਦੇ ਅੰਡਰ-14 ਸਾਲ ਵਰਗ ’ਚ ਮਾਨਿਆ, ਇਸ਼ਿਕਾ ਤੇ ਪ੍ਰਿਆਂਸ਼ੀ ਅਤੇ ਅੰਡਰ-19 ’ਚ ਸਮਰਿਧੀ ਸ਼ਰਮਾ, ਹਰਮਨਜੋਤ ਕੌਰ, ਭਵਨੂਰ ਕੌਰ ਤੇ ਦਿਵਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 ’ਚ ਨਵਜੋਤ ਸਿੰਘ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸਕੂਲ ਨੰਗਲ ਕਲਾਂ ਵਿਖੇ ਹੋਏ ਜੂਡੋ ਮੁਕਾਬਲਿਆਂ ਦੇ ਅੰਡਰ-14 ਦੇ 27 ਕਿੱਲੋ ਭਾਰ ਵਰਗ ’ਚ ਮਨਵੀਰ ਕੌਰ, ਅੰਡਰ-17 ਦੇ 48 ਕਿੱਲੋ ਭਾਰ ਵਰਗ ’ਚ ਨੈਨਸੀ ਅਤੇ 63 ਕਿੱਲੋ ਭਾਰ ਵਰਗ ’ਚ ਪ੍ਰਭਲੀਨ ਕੌਰ ਪਹਿਲੇ ਸਥਾਨ ’ਤੇ ਰਹੀਆਂ। ਅੰਡਰ-19 ਦੇ 40 ਕਿੱਲੋ ਭਾਰ ਵਰਗ ’ਚ ਗੁਰਲੀਨ ਕੌਰ, 63 ਕਿੱਲੋ ’ਚ ਐਸ਼ਪ੍ਰੀਤ ਕੌਰ ਅਤੇ 70 ਕਿੱਲੋ ’ਚ ਖੁਸ਼ਮੀਤ ਕੌਰ ਨੇ ਵੀ ਪਹਿਲਾ ਸਥਾਨ ਮੱਲਿਆ। ਇਸ ਤੋਂ ਇਲਾਵਾ ਅੰਡਰ-17 (ਲੜਕੇ) ਦੇ 73 ਕਿੱਲੋ ਭਾਰ ਵਰਗ ’ਚ ਹਰਮਨ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਸਰਕਾਰੀ ਹਾਈ ਸਕੂਲ ਭੁਪਾਲ ਵਿਖੇ ਹੋਏ ਖੋ-ਖੋ ਮੁਕਾਬਲਿਆਂ ’ਚ ਅੰਡਰ-19 ਲੜਕਿਆਂ ਨੇ ਝੁਨੀਰ ਜ਼ੋਨ ਅਤੇ ਅੰਡਰ-19 ਲੜਕੀਆਂ ਨੇ ਸਰਦੂਲਗੜ੍ਹ ਜ਼ੋਨ ਨੂੰ ਹਰਾ ਕੇ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਹਲਦਵਾਨੀ ’ਚ ਵਾਪਰੇ ਸ਼ੁੱਧੀਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ- ਬਲਕੌਰ ਸਿੰਘ ਸਿੱਧੂ ਅਗਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨਗੀ ਟੀਮ ਵਲੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।