ਨੰਦਗੜ੍ਹ ਸੂਏ ਦੇ ਪੁਲ ‘ਚ ਫਸੇ ਮਰੇ ਪਸ਼ੂਆਂ ਦੀ ਸੜਾਂਦ ਨੇ ਲੋਕਾਂ ਦਾ ਕੀਤਾ ਜਿਉਣਾ ਦੁੱਭਰ ਦਰਜਨਾਂ ਪਿੰਡਾਂ ਅੰਦਰ ਲੋਕਾਂ ਦੇ ਘਰਾਂ ਜਾਂ ਰਿਹਾ ਦੂਸ਼ਤ ਪੀਣ ਵਾਲਾ ਪਾਣੀ
ਸੰਗਤ ਮੰਡੀ , 28 ਅਗਸਤ ( ਸੁਖਤੇਜ ਧਾਲੀਵਾਲ )- ਬਠਿੰਡਾ - ਬਾਦਲ ਰੋਡ ‘ ਤੇ ਪੈਂਦੇ ਪਿੰਡ ਨੰਦਗੜ੍ਹ ਵਿਖੇ ਰਜਵਾਹੇ ਦੇ ਪੁਲ ‘ ਚ ਫਸੇ ਮਰੇ ਹੋਏ ਪਸ਼ੂਆਂ ਨੇ ਜਿਥੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ । ਉਥੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ ਪੀਣ ਨੂੰ ਇਹ ਦੂਸ਼ਤ ਪੀਣ ਵਾਲਾ ਪਾਣੀ ।
ਭ
ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ, ਵਿਭਾਗ ਬੇਖ਼ਬਰ
ਮਰੇ ਹੋਏ ਪਸ਼ੂਆਂ ਨੂੰ ਦਿਖਾਉਂਦੇ ਹੋਏ ਪਿੰਡ ਵਾਸੀ। ਤਸਵੀਰ: ਸੁਖਤੇਜ ਧਾਲੀਵਾਲ
29-08-2026
ਸੰਗਤ ਮੰਡੀ , 28 ਅਗਸਤ ( ਸੁਖਤੇਜ ਧਾਲੀਵਾਲ )- ਬਠਿੰਡਾ - ਬਾਦਲ ਰੋਡ ‘ ਤੇ ਪੈਂਦੇ ਪਿੰਡ ਨੰਦਗੜ੍ਹ ਵਿਖੇ ਰਜਵਾਹੇ ਦੇ ਪੁਲ ‘ ਚ ਫਸੇ ਮਰੇ ਹੋਏ ਪਸ਼ੂਆਂ ਨੇ ਜਿਥੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ । ਉਥੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ ਪੀਣ ਨੂੰ ਇਹ ਦੂਸ਼ਤ ਪੀਣ ਵਾਲਾ ਪਾਣੀ । ਪਿੰਡ ਨੰਦਗੜ੍ਹ ਵਾਸੀ ਸੁਖਦੀਪ ਲਾਲ , ਰਣਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੂਏ ਦੇ ਪੁਲ ਹੇਠਾਂ ਮਰੇ ਹੋਏ ਪਸ਼ੂ ਆਮ ਹੀ ਆਕੇ ਫਸ ਜਾਂਦੇ ਹਨ , ਜੋਂ ਕਈ ਦਿਨਾਂ ਤੱਕ ਪੁਲ ‘ ਚ ਹੀ ਫਸੇ ਰਹਿੰਦੇ ਹਨ । ਜਿਨ੍ਹਾਂ ‘ ਚੋਂ ਆਉਂਦੀ ਗੰਦੀ ਬਦਬੂ ਨੇ ਨੇੜਲੇ ਘਰਾਂ ਦਾ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ । ਪ੍ਰੰਤੂ ਵਿਭਾਗ ਦੇ ਕਰਮਚਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਇਸ ਪਾਸੇ ਉਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਸੜਾਂਦ ਤੋਂ ਦੁਖੀ ਹੋਏ ਲੋਕਾਂ ਵਲੋਂ ਸੂਏ ਅੰਦਰ ਪਾਣੀ ਦੇ ਡੂੰਘੇ ਵਆਹ ‘ ਚ ਆਪਣੀ ਜਾਨ ਨੂੰ ਜੋਖ਼ਮ ਚ ਪਾਕੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਤੌਰ ਤੇ ਬਾਹਰ ਕੱਢ ਦਿੱਤਾ ਜਾਂਦਾ ਹੈ । ਪਰ ਵਿਭਾਗ ਵਲੋਂ ਪਲ ਨੂੰ ਖੋਲ੍ਹਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਉਨ੍ਹਾਂ ਦੱਸਿਆ ਕਿ ਸੂਏ ਦੇ ਪੁਲ ਨਜ਼ਦੀਕ ਪ੍ਰਾਇਮਰੀ ਸਕੂਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ , ਥਾਣਾ ਨੰਦਗੜ੍ਹ ਦੀ ਇਮਾਰਤ , ਗੁਰਦੁਆਰਾ ਸਾਹਿਬ , ਪਿੰਡ ਦਾ ਮੁੱਖ ਬੱਸ ਅੱਡਾ , ਅਤੇ ਦੁਕਾਨਾਂ ਹੋਣ ਕਰਕੇ ਹਰ ਸਮੇਂ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ । ਜਿਸ ਕਰਕੇ ਸੂਏ ਦੇ ਪੁਲ ‘ ਚ ਫਸੇ ਹੋਏ ਪਸ਼ੂਆਂ ਦੀ ਗੰਦੀ ਸੜਾਂਦ ਕਰਕੇ ਉਨ੍ਹਾਂ ਨੂੰ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਆਪਣੇ ਤੌਰ ਤੇ ਪਸ਼ੂਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਅਵਾਰਾ ਕੁੱਤਿਆਂ ਵਲੋਂ ਕੱਢੇ ਗਏ ਮੁਰਦਾ ਪਸ਼ੂਆਂ ਨੂੰ ਨੋਚ - ਨੋਚ ਕੇ ਖਾਣ ਤੋਂ ਬਾਅਦ ਨੇੜਲੀਆਂ ਦੁਕਾਨਾਂ ਮੂਹਰੇ ਸੁਟ ਦਿੱਤਾ ਜਾਂਦਾ ਹੈ । ਜਿਸ ਨਾਲ ਗਲੇ ਹੋਏ ਸੜਾਂਦ ਮਾਰਦੇ ਪਸ਼ੂਆਂ ਤੇ ਭਿਨ ਮਨਾਉਂਦੀਆਂ ਮੱਖੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ । ਉਨ੍ਹਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਇਕ ਵਾਰ ਪੁਲ ਦੇ ਹਾਲਾਤ ਖ਼ੁਦ ਆਕੇ ਦੇਖਣ । ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਲੋਕ ਕਿਸ ਤਰ੍ਹਾਂ ਦੀ ਗੰਦੀ ਸੜਾਂਦ ਤੋਂ ਕਿੰਨੇ ਦੁਖੀ ਹੋਏ ਹਨ । ਪਿੰਡ ਵਾਸੀਆਂ ਨੇ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਸਘੰਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ ।