26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਧਰਮਪੁਰਾ ਵਿਖੇ 2 ਰੋਜ਼ਾ ਤੀਆਂ ਦਾ ਮੇਲਾ ਕਰਵਾਇਆ ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ ਨੇ ਬੰਨ੍ਹਿਆ ਰੰਗ

ਬਰੇਟਾ, 25 ਅਗਸਤ (ਜੀਵਨ ਸ਼ਰਮਾ)- ਪਿੰਡ ਧਰਮਪੁਰਾ ਵਿਖੇ 2 ਰੋਜ਼ਾ ਤੀਆਂ ਦਾ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਪਹਿਲੇ ਦਿਨ ਦੀ ਅਗਵਾਈ ਸਰਪੰਚ ਸੁਖਜਿੰਦਰ ਸਿੰਘ ਕਾਲਾ ਵਲੋਂ ਕੀਤੀ ਗਈ, ਜਿਸ ’ਚ ਪੰਜਾਬੀ ਗਾਇਕ ਮਾਨ ਜਲਵੇੜਾ, ਜਸਪ੍ਰੀਤ ਜੱਸੀ, ਗੋਰਾ ਧਰਮਪੁਰਾ ਨੇ ਸੱਭਿਆਚਾਰਕ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਜਦਕਿ ਦੂਜੇ ਦਿਨ ਮੇਲੇ ਦੀ ਅਗਵਾਈ ਸਾਬਕਾ ਸਰਪੰਚ ਦਰਸ਼ਨ ਸਿੰਘ ਅਤੇ ਪੰਚ ਤਰਸੇਮ ਸਿੰਘ ਵਲੋਂ ਕੀਤੀ ਗਈ।

ਪਿੰਡ ਧਰਮਪੁਰਾ ਵਿਖੇ ਤੀਆਂ ਦੇ ਮੇਲੇ ਦੌਰਾਨ ਗੀਤ ਪੇਸ਼ ਕਰਦੇ ਹੋਏ ਗਾਇਕਾ ਜਸਮੀਨ ਚੋਟੀਆਂ। ਤਸਵੀਰ : ਜੀਵਨ ਸ਼ਰਮਾ 26-08-2026
ਬਰੇਟਾ, 25 ਅਗਸਤ (ਜੀਵਨ ਸ਼ਰਮਾ)- ਪਿੰਡ ਧਰਮਪੁਰਾ ਵਿਖੇ 2 ਰੋਜ਼ਾ ਤੀਆਂ ਦਾ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਪਹਿਲੇ ਦਿਨ ਦੀ ਅਗਵਾਈ ਸਰਪੰਚ ਸੁਖਜਿੰਦਰ ਸਿੰਘ ਕਾਲਾ ਵਲੋਂ ਕੀਤੀ ਗਈ, ਜਿਸ ’ਚ ਪੰਜਾਬੀ ਗਾਇਕ ਮਾਨ ਜਲਵੇੜਾ, ਜਸਪ੍ਰੀਤ ਜੱਸੀ, ਗੋਰਾ ਧਰਮਪੁਰਾ ਨੇ ਸੱਭਿਆਚਾਰਕ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਜਦਕਿ ਦੂਜੇ ਦਿਨ ਮੇਲੇ ਦੀ ਅਗਵਾਈ ਸਾਬਕਾ ਸਰਪੰਚ ਦਰਸ਼ਨ ਸਿੰਘ ਅਤੇ ਪੰਚ ਤਰਸੇਮ ਸਿੰਘ ਵਲੋਂ ਕੀਤੀ ਗਈ। ਦੂਜੇ ਦਿਨ ਪੰਜਾਬੀ ਗਾਇਕ ਬਲਵੀਰ ਚੋਟੀਆਂ, ਜਸਮੀਨ ਚੋਟੀਆਂ, ਕੋਮਲ ਬਠਿੰਡਾ, ਮਨੀ ਧਰਮਪੁਰਾ, ਤਿਰਲੋਕ ਚਹਿਲ ਨੇ ਆਪਣੀ ਗਾਇਕੀ ਰਾਹੀਂ ਖੂਬ ਰੰਗ ਬੰਨਿਆ। ਸਮਾਗਮ ਦੌਰਾਨ ਲੜਕੀਆਂ ਦੇ ਗਿੱਧੇ, ਭੰਗੜੇ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਗੁਰਨੂਰ ਧਰਮਪੁਰਾ, ਦਾਰਾ ਸਿੰਘ, ਜਸਰਾਮ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ, ਮੋਹਣ ਲਾਲ, ਕੋਕਾ ਰਾਮ, ਜੱਗੀ ਸਿੰਘ, ਮੱਘਰ ਸਿੰਘ, ਕਰਨੈਲ ਸਿੰਘ, ਮੱਖਣ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬਾ ਪੱਧਰੀ ਕਬੱਡੀ ਮੁਕਾਬਲਿਆਂ ’ਚ ਵਿੱਦਿਆ ਮੰਦਰ ਭੀਖੀ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਦੀ ਚੰਡੀਗੜ੍ਹ ਪੱਕੇ ਮੋਰਚੇ ਸੰਬੰਧੀ ਤਿਆਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।