12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਸੀਹੀ ਭਾਈਚਾਰੇ ਵਲੋਂ ਮਾਨਸਾ ਵਿਖੇ ‘ਅਣਖ ਜਗਾਓ, ਆਜ਼ਾਦੀ ਪਾਓ ਅਤੇ ਰਾਜ ਲਿਆਓ’ ਰੈਲੀ 22 ਸਤੰਬਰ ਨੂੰ

ਮਾਨਸਾ, 11 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਮਸੀਹ ਏਕਤਾ ਪਾਸਟਰ ਐਸੋਸੀਏਸ਼ਨ ਵੈੱਲਫੇਅਰ ਕਮੇਟੀ ਅਤੇ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਡੈਲੀਗੇਟਸ ਮਾਨਸਾ ਦੀ ਮੀਟਿੰਗ ਮੇਜਰ ਮਸੀਹ ਜ਼ਿਲ੍ਹਾ ਪ੍ਰਧਾਨ ਅਤੇ ਪਾਸਟਰ ਜਗਦੀਪ ਹੈਰੀ ਦੀ ਪ੍ਰਧਾਨਗੀ ਹੇਠ ਖਿਆਲਾ ਕਲਾਂ ਵਿਖੇ ਹੋਈ, ਜਿਸ ’ਚ ਪਿਛਲੇ ਕਈ ਦਹਾਕਿਆਂ ਤੋਂ ਆਰਥਿਕ , ਸਮਾਜਿਕ, ਸਿੱਖਿਅਕ ਅਤੇ ਰਾਜਨੀਤਕ ਸਮੱਸਿਆਵਾਂ ਨਾਲ ਜੂਝ ਰਹੇ ਮਸੀਹੀ ਸਮਾਜ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ‘ਅਣਖ ਜਗਾਓ, ਆਜ਼ਾਦੀ ਪਾਓ ਅਤੇ ਰਾਜ ਲਿਆਓ’ ਬੈਨਰ ਹੇਠ 22 ਸਤੰਬਰ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਰੈਲੀ ਦੇ ਏਜੰਡੇ ਅਤੇ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ ਗਿਆ।

ਪਿੰਡ ਖਿਆਲਾ ਕਲਾਂ ਵਿਖੇ ਰੈਲੀ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਤੇ ਹੋਰ। ਅਜੀਤ ਤਸਵੀਰ 12-08-2026
ਮਾਨਸਾ, 11 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਮਸੀਹ ਏਕਤਾ ਪਾਸਟਰ ਐਸੋਸੀਏਸ਼ਨ ਵੈੱਲਫੇਅਰ ਕਮੇਟੀ ਅਤੇ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਡੈਲੀਗੇਟਸ ਮਾਨਸਾ ਦੀ ਮੀਟਿੰਗ ਮੇਜਰ ਮਸੀਹ ਜ਼ਿਲ੍ਹਾ ਪ੍ਰਧਾਨ ਅਤੇ ਪਾਸਟਰ ਜਗਦੀਪ ਹੈਰੀ ਦੀ ਪ੍ਰਧਾਨਗੀ ਹੇਠ ਖਿਆਲਾ ਕਲਾਂ ਵਿਖੇ ਹੋਈ, ਜਿਸ ’ਚ ਪਿਛਲੇ ਕਈ ਦਹਾਕਿਆਂ ਤੋਂ ਆਰਥਿਕ , ਸਮਾਜਿਕ, ਸਿੱਖਿਅਕ ਅਤੇ ਰਾਜਨੀਤਕ ਸਮੱਸਿਆਵਾਂ ਨਾਲ ਜੂਝ ਰਹੇ ਮਸੀਹੀ ਸਮਾਜ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ‘ਅਣਖ ਜਗਾਓ, ਆਜ਼ਾਦੀ ਪਾਓ ਅਤੇ ਰਾਜ ਲਿਆਓ’ ਬੈਨਰ ਹੇਠ 22 ਸਤੰਬਰ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਜ਼ਿਲ੍ਹਾ ਪੱਧਰੀ ਰੈਲੀ ਦੇ ਏਜੰਡੇ ਅਤੇ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ ਗਿਆ। ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਅਤੇ ਵਿਦਿਆਰਥੀਆਂ ਦੇ ਸਫਲ ਅੰਦੋਲਨ ਨੇ ਦੇਸ਼ ਦੇ ਆਮ ਲੋਕਾਂ ਨੂੰ ਜਗਾਉਣ ’ਚ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰਜ ਪਾਲਿਕਾ, ਵਿਧਾਨ ਪਾਲਿਕਾ, ਨਿਆਂ ਪਾਲਿਕਾ ਵੱਡੇ ਨਹੀਂ ਬਲਕਿ ਸਤਿਕਾਰਯੋਗ ਹਨ ਪ੍ਰੰਤੂ ਲੋਕਤੰਤਰ ’ਚ ਸੰਵਿਧਾਨ ਅਤੇ ਲੋਕ ਵੱਡੇ ਹੁੰਦੇ ਹਨ। ਜੇਕਰ ਲੋਕ ਵੋਟਾਂ ਨਾ ਪਾਉਣ ਤਾਂ ਵਿਧਾਨ ਸਭਾ ਅਤੇ ਸੰਸਦ ਦਾ ਗਠਨ ਨਹੀਂ ਹੋ ਸਕਦਾ ਪਰ ਜਿੱਤਣ ਉਪਰੰਤ ਲੋਕ ਮਸਲਿਆਂ ਨੂੰ ਭੁੱਲ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਕਰਨਾ ਲੋਕਾਂ ਨਾਲ ਧੋਖਾ ਹੈ। ਲਾਰੈਂਸ ਚੌਧਰੀ ਨੇ ਕਿਹਾ ਕਿ ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਅਸੀਂ ਉੱਤਰੀ ਭਾਰਤ ਤੋਂ ਮਸੀਹੀ ਭਾਈਚਾਰੇ ਦੇ ਇਕ ਵੀ ਬੰਦੇ ਨੂੰ ਵਿਧਾਨ ਸਭਾ ਅਤੇ ਲੋਕ ਸਭਾ ’ਚ ਮੈਂਬਰ ਨਹੀਂ ਬਣਾ ਸਕੇ। ਉਨ੍ਹਾਂ ਮਸੀਹੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਰੈਲੀ ’ਚ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਜਾਵੇ। ਇਸ ਮੌਕੇ ਪਾਸਟਰ ਭਰਪੂਰ ਜੱਸੀ, ਬਿਸ਼ਪ ਰੋਬਰਟ ਜੇਮਸ, ਬਿਸ਼ਪ ਰਾਜੀਵ ਕੁਮਾਰ, ਰਵੀ ਪੌਲ, ਗੁਰਪਿਆਰ, ਰਾਜ ਕੁਮਾਰ ਬਰਨਾਲਾ, ਜਸਕਰਨ ਹਨੂਕ, ਸੰਜੇ ਕੁਮਾਰ, ਕੁਲਵਿੰਦਰ ਭੀਖੀ, ਲਖਵਿੰਦਰ ਲੱਕੀ, ਰਾਜੂ ਜੋਹਨ, ਗੁਰਭਜਨ, ਸੰਦੀਪ ਮੈਥਿਓ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੋਟਰ ਸੂਚੀ ਦੀ ਗਹਿਰੀ ਸੁਧਾਈ ਦਾ ਦੂਜਾ ਪੜਾਅ ਕੱਲ੍ਹ ਤੋਂ - ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ 6.50 ਗ੍ਰਾਮ ਚਿੱਟਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।