ਗਊ ਵੰਸ਼ ਦੀ ਮ੍ਰਿਤਕ ਦੇਹ ਚੁਕਵਾਉਣ ਸਬੰਧੀ ਗਊ ਭਗਤਾਂ ਵਲੋਂ ਮੀਟਿੰਗ 111 ਦਿਨ ਲੰਘ ਜਾਣ ’ ਤੇ ਨਗਰ ਕੌਸ਼ਲ ਨੇ ਨਹੀਂ ਕੀਤਾ ਕੋਈ ਹੱਲ
ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਵਿਚ ਗਊ ਭਗਤਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਕਿਹਾ ਕਿ ਰਾਮਪੁਰਾ ਸ਼ਹਿਰ ਦੀ ਹਦੂਦ ਅੰਦਰ ਜਦੋਂ ਵੀ ਕਿਸੇ ਗਊਵੰਸ਼ ਦੀ ਮੌਤ ਹੋ ਜਾਂਦੀ ਹੈ ਜਾਂ ਰਾਮਪੁਰਾ ਸ਼ਹਿਰ ਦੀਆਂ ਗਊਸ਼ਾਲਾਵਾਂ ਵਿਚ ਕਿਸੇ ਗਊਵੰਸ਼ ਦੀ ਮ੍ਰਿਤਕ ਦੇਹ ਨੂੰ ਚੁਕਵਾਉਣ ਲਈ ਗਊਸ਼ਾਲਾਵਾਂ ਵਲੋਂ ਆਪਣੇ ਪੱਧਰ ‘ਤੇ ਲਗਭਗ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ 20 ਅਪ੍ਰੈਲ 2026 ਨੂੰ ਮਿਊਂਸੀਪਲ ਕੌਂਸਲ ਦੇ ਈ.
ਸ
ਸਥਾਨਕ ਸ਼ਹਿਰ ਦੀ ਨੰਦੀ ਗਊਸ਼ਾਲਾ ਵਿਖੇ ਗਊ ਭਗਤਾਂ ਵਲੋਂ ਕੀਤੀ ਮੀਟਿੰਗ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ
10-08-2026
ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਵਿਚ ਗਊ ਭਗਤਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਕਿਹਾ ਕਿ ਰਾਮਪੁਰਾ ਸ਼ਹਿਰ ਦੀ ਹਦੂਦ ਅੰਦਰ ਜਦੋਂ ਵੀ ਕਿਸੇ ਗਊਵੰਸ਼ ਦੀ ਮੌਤ ਹੋ ਜਾਂਦੀ ਹੈ ਜਾਂ ਰਾਮਪੁਰਾ ਸ਼ਹਿਰ ਦੀਆਂ ਗਊਸ਼ਾਲਾਵਾਂ ਵਿਚ ਕਿਸੇ ਗਊਵੰਸ਼ ਦੀ ਮ੍ਰਿਤਕ ਦੇਹ ਨੂੰ ਚੁਕਵਾਉਣ ਲਈ ਗਊਸ਼ਾਲਾਵਾਂ ਵਲੋਂ ਆਪਣੇ ਪੱਧਰ ‘ਤੇ ਲਗਭਗ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ 20 ਅਪ੍ਰੈਲ 2026 ਨੂੰ ਮਿਊਂਸੀਪਲ ਕੌਂਸਲ ਦੇ ਈ.ਓ ਅਤੇ ਕੌਂਸਲਰਾਂ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਹ ਮਸਲਾ 1 ਮਈ 2026 ਤੱਕ ਹੱਲ ਕਰ ਦਿੱਤਾ ਜਾਵੇਗਾ, ਪਰ ਅੱਜ 111 ਦਿਨ ਲੰਘ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਗਊ ਭਗਤਾਂ ਵਿਚ ਨਿਰਾਸ਼ਾ ਪਾਈ ਜਾ ਰਹੀ । ਇਸ ਮਸਲੇ ਦੇ ਸਬੰਧ ਵਿਚ ਨੰਦੀ ਗਊਸ਼ਾਲਾ ਵਿਖੇ ਰਾਮਪੁਰਾ ਸ਼ਹਿਰ ਦੀਆਂ ਸਮੂਹ ਗਊਸ਼ਾਲਾਵਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਇਕ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ 11 ਅਗਸਤ ਤੱਕ ਗਊ ਵੰਸ਼ ਦੀ ਮ੍ਰਿਤਕ ਦੇਹ ਨੂੰ ਚੁਕਵਾਉਣ ਹੱਲ ਨਾ ਕੀਤਾ ਤਾਂ 12 ਅਗਸਤ 2026 ਸਵੇਰੇ 11:00 ਵਜੇ ਮ੍ਰਿਤਕ ਗਊ ਵੰਸ਼ ਨੂੰ ਮਿਊਂਸੀਪਲ ਕੌਂਸਲ ਦੇ ਦਫ਼ਤਰ ਵਿਚ ਲਿਆ ਕੇ ਰੱਖਿਆ ਜਾਵੇਗਾ, ਤਾਂ ਜੋ ਇਸ ਗੰਭੀਰ ਸਮੱਸਿਆ ਵੱਲ ਪ੍ਰਸ਼ਾਸਨ ਅਤੇ ਮਿਊਂਸੀਪਲ ਕੌਂਸਲ ਦਾ ਧਿਆਨ ਦਿਵਾਇਆ ਜਾ ਸਕੇ ਅਤੇ ਇਸ ਦਾ ਹੱਲ ਕੀਤਾ ਜਾ ਸਕੇ। ਇਸ ਕਾਰਜ ਵਿਚ ਸਮੂਹ ਸ਼ਹਿਰ ਵਾਸੀਆਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਗਊ ਸੇਵਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਇਸ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਮਸਲੇ ਦੇ ਹੱਲ ਲਈ ਆਪਣਾ ਬਣਦਾ ਸਹਿਯੋਗ ਜ਼ਰੂਰ ਦੇਣ।