10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਕੇਂਦਰ ਸਰਕਾਰ ’ਤੇ ਮੰਗਾਂ ਨਾ ਮੰਨਣ ਦਾ ਦੋਸ਼

ਮਾਨਸਾ, 9 ਅਗਸਤ (ਰਾਵਿੰਦਰ ਸਿੰਘ ਰਵੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਡਵੀਜ਼ਨ ਬਠਿੰਡਾ ਨਾਲ ਸਬੰਧਿਤ ਗ੍ਰਾਮੀਣ ਡਾਕ ਸੇਵਕਾਂ ਦੇ ਭਖਦੇ ਮਸਲਿਆਂ ਸੰਬੰਧੀ ਇਕੱਤਰਤਾ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਮੀਟਿੰਗ ’ਚ ਮਾਨਸਾ ਸਮੇਤ ਬੁਢਲਾਡਾ, ਭੀਖੀ, ਜੋਗਾ, ਝੁਨੀਰ, ਸਰਦੂਲਗੜ੍ਹ, ਭੈਣੀ ਬਾਘਾ, ਬਰੇਟਾ ਅਤੇ ਬੋਹਾ ਦੇ ਵੱਖ-ਵੱਖ ਖੇਤਰਾਂ ਦੇ ਗ੍ਰਾਮੀਣ ਡਾਕ ਸੇਵਕਾਂ ਨੇ ਭਾਗ ਲਿਆ।

ਅਜੀਤ ਡੈਸਕ 10-08-2026
ਮਾਨਸਾ, 9 ਅਗਸਤ (ਰਾਵਿੰਦਰ ਸਿੰਘ ਰਵੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਡਵੀਜ਼ਨ ਬਠਿੰਡਾ ਨਾਲ ਸਬੰਧਿਤ ਗ੍ਰਾਮੀਣ ਡਾਕ ਸੇਵਕਾਂ ਦੇ ਭਖਦੇ ਮਸਲਿਆਂ ਸੰਬੰਧੀ ਇਕੱਤਰਤਾ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਮੀਟਿੰਗ ’ਚ ਮਾਨਸਾ ਸਮੇਤ ਬੁਢਲਾਡਾ, ਭੀਖੀ, ਜੋਗਾ, ਝੁਨੀਰ, ਸਰਦੂਲਗੜ੍ਹ, ਭੈਣੀ ਬਾਘਾ, ਬਰੇਟਾ ਅਤੇ ਬੋਹਾ ਦੇ ਵੱਖ-ਵੱਖ ਖੇਤਰਾਂ ਦੇ ਗ੍ਰਾਮੀਣ ਡਾਕ ਸੇਵਕਾਂ ਨੇ ਭਾਗ ਲਿਆ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਅਤੇ ਸਕੱਤਰ ਪਰਮਜੀਤ ਕੌਰ ਮਾਈਸਰਖਾਨਾ ਨੇ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਨੂੰ ਟਾਰਗੇਟਾਂ ਦੇ ਨਾਂਅ ’ਤੇ ਲਗਾਤਾਰ ਦਬਾਅ ਹੇਠ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਿਗੂਣੀ ਉਜਰਤ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖ਼ਾਹ ’ਚ ਵੀ ਬਿਨਾਂ ਵਾਜਬ ਕਾਰਨ ਵੱਡੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਕਰਮਚਾਰੀਆਂ ਦੇ ਐਂਕਰੀਮੈਂਟ ਰੋਕਣ ਦੇ ਨਾਲ-ਨਾਲ ਬੇਸਿਕ ਪੇਅ ’ਚ ਵੀ ਕਮੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰਤ ਛੁੱਟੀਆਂ ਸੰਬੰਧੀ ਪਾਬੰਦੀਆਂ, ਪੋਸਟਾਂ ਨੂੰ ਤੋੜਨਾ ਅਤੇ ਨਿੱਤ ਨਵੇਂ ਫ਼ਰਮਾਨ ਜਾਰੀ ਹੋਣ ਕਾਰਨ ਗ੍ਰਾਮੀਣ ਡਾਕ ਸੇਵਕਾਂ ’ਤੇ ਮਾਨਸਿਕ ਅਤੇ ਆਰਥਿਕ ਦਬਾਅ ਵਧ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਵਲੋਂ ਗ੍ਰਾਮੀਣ ਡਾਕ ਸੇਵਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਦੌਰਾਨ ਬਲਦੇਵ ਸਿੰਘ ਨੰਗਲ ਕਲਾਂ ਨੂੰ ਸਰਬਸੰਮਤੀ ਨਾਲ ਮਾਨਸਾ ਐਸ.ਓ. ਅਤੇ ਨਵਜੋਤ ਕੌਰ ਢੈਪਈ ਨੂੰ ਭੀਖੀ ਐਸ.ਓ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੁਢਲਾਡਾ ਐਸ.ਓ. ਦੇ ਪ੍ਰਧਾਨ ਰਵਿੰਦਰ ਸਿੰਘ ਖੁਰਮੀ, ਅਵਤਾਰ ਸਿੰਘ ਭੈਣੀ ਬਾਘਾ, ਜਗਵਿੰਦਰ ਸਿੰਘ ਭੀਖੀ, ਹਰਫੂਲ ਸਿੰਘ ਬਾਜੇਵਾਲਾ, ਵਿਜੇ ਕੁਮਾਰ ਮਾਨਸਾ, ਖ਼ੁਸ਼ਬੂ ਮੱਤੀ, ਨਵਜੋਤ ਕੌਰ ਢੈਪਈ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇ ਬਲਾਕ ਨਥਾਣਾ ਵਿਚ ਤਿਰੰਗਾ ਯਾਤਰਾ ਰੈਲੀ ਕੱਢੀ ਅਗਲੀ ਖ਼ਬਰ ਅਜੋਕੇ ਸਮੇਂ ’ਚ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਅਤਿ ਜ਼ਰੂਰੀ -ਬਲਵਿੰਦਰ ਸਿੰਘ ਕਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।