ਅਜੀਤ, ਜਲੰਧਰ
ਪੁਲਿਸ ਦੀ ਸ਼ਹਿ ’ਤੇ ਵਿਕਦੇ ‘ਚਿੱਟੇ’ ਦੀ ਪਿੰਡ ਗਹਿਰੀ ਬੁੱਟਰ ਵਾਸੀਆਂ ਨੇ ਹਲਕਾ ਇੰਚਾਰਜ ਨੂੰ ਕੀਤੀ ਲਿਖਤੀ ਸ਼ਿਕਾਇਤ
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ/ਅੰਮ੍ਰਿਤਪਾਲ ਸ਼ਰਮਾ)- ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਭਾਵੇਂ ਚੰਗੇ ਨਤੀਜੇ ਮਿਲੇ ਹਨ, ਪ੍ਰੰਤੂ ਪੁਲਿਸ ਦੀ ਭੂਮਿਕਾ ‘ਤੇ ਲੋਕ ਅਜੇ ਵੀ ‘ਸ਼ੱਕ ਦੀ ਸੂਈ’ ਰੱਖਦੇ ਹਨ। ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਪਿਛਲੇ ਦਿਨੀਂ ਹੋਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਅਜਿਹਾ ਮਾਮਲਾ ਸਾਹਮਣੇ ਆਇਆ ਜਦੋਂ ‘ਆਮ ਆਦਮੀ ਪਾਰਟੀ’ ਦੇ ਹਲਕਾ ਇੰਚਾਰਜ ਨੂੰ ਪਿੰਡ ਵਾਸੀਆਂ ਨੇ ਪੁਲਿਸ ਦੀ ਸ਼ਹਿ ‘ਤੇ ‘ਸ਼ਰ੍ਹੇਆਮ ਚਿੱਟਾ ਵਿੱਕਣ’ ਦੀ ਲਿਖਤੀ ਸ਼ਿਕਾਇਤ ਕੀਤੀ, ਜਿਸ ‘ਚ ਉਨ੍ਹਾਂ ਪਿੰਡ ਦੇ 3 ਵਿਅਕਤੀ ਨਾਮਜ਼ਦ ਕੀਤੇ ਸਨ।
ਸ
ਸਨਿਚਰਵਾਰ, 1 ਅਗਸਤ, 2026
09-08-2026
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ/ਅੰਮ੍ਰਿਤਪਾਲ ਸ਼ਰਮਾ)- ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਭਾਵੇਂ ਚੰਗੇ ਨਤੀਜੇ ਮਿਲੇ ਹਨ, ਪ੍ਰੰਤੂ ਪੁਲਿਸ ਦੀ ਭੂਮਿਕਾ ‘ਤੇ ਲੋਕ ਅਜੇ ਵੀ ‘ਸ਼ੱਕ ਦੀ ਸੂਈ’ ਰੱਖਦੇ ਹਨ। ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਪਿਛਲੇ ਦਿਨੀਂ ਹੋਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਅਜਿਹਾ ਮਾਮਲਾ ਸਾਹਮਣੇ ਆਇਆ ਜਦੋਂ ‘ਆਮ ਆਦਮੀ ਪਾਰਟੀ’ ਦੇ ਹਲਕਾ ਇੰਚਾਰਜ ਨੂੰ ਪਿੰਡ ਵਾਸੀਆਂ ਨੇ ਪੁਲਿਸ ਦੀ ਸ਼ਹਿ ‘ਤੇ ‘ਸ਼ਰ੍ਹੇਆਮ ਚਿੱਟਾ ਵਿੱਕਣ’ ਦੀ ਲਿਖਤੀ ਸ਼ਿਕਾਇਤ ਕੀਤੀ, ਜਿਸ ‘ਚ ਉਨ੍ਹਾਂ ਪਿੰਡ ਦੇ 3 ਵਿਅਕਤੀ ਨਾਮਜ਼ਦ ਕੀਤੇ ਸਨ। ਹਲਕਾ ਇੰਚਾਰਜ ਸਾਬਕਾ ਐੱਸ.ਡੀ.ਐੱਮ. ਗੋਪਾਲ ਸਿੰਘ ਕੋਟਫੱਤਾ ਨੇ ਸ਼ਿਕਾਇਤ ਨੂੰ ਪੂਰੀ ਗੰਭੀਰਤਾ ਨਾਲ ਵਾਚਿਆ, ਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ। ਹਲਕਾ ਇੰਚਾਰਜ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਸ਼ਿਕਾਇਤ ‘ਚ ਕਿਹਾ ਕਿ ਉਕਤ ਲੋਕ ਪੁਲਿਸ ਨਾਲ ਮਿਲ ਕੇ ਸ਼ਰ੍ਹੇਆਮ ‘ਚਿੱਟਾ’ ਵੇਚਦੇ ਹਨ, ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ ‘ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਬਿਨਾਂ ਦੇਰੀ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਸੰਗਤ ਦੀ ਪੁਲਿਸ ਨੂੰ ਸਖ਼ਤ ਤਾੜਨਾ ਕਰਦੇ ਹੋਏ ‘ਨਸ਼ੇ ਦੇ ਸੌਦਾਗਰਾਂ’ ਵਿਰੁੱਧ ਕਾਰਵਾਈ ਲਈ ਕਿਹਾ, ਕਿ ਜੇਕਰ ਮਾਮਲੇ ‘ਚ ਪੁਲਿਸ ਭੂਮਿਕਾ ਹੋਈ, ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ਼ਿਕਾਇਤ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਸ਼ਿਕਾਇਤ ‘ਚ ਨਾਮਜ਼ਦ ਤਿੰਨੇ ਵਿਅਕਤੀਆਂ ਵਿਰੁੱਧ 08 ਗਰਾਮ ਚਿੱਟੇ ਦਾ ਮਾਮਲਾ ਦਰਜ ਕਰ ਲਿਆ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਹਰਜਿੰਦਰ ਸਿੰਘ ਉਰਫ਼ ਮੰਗੂ ਚਹਿਲ ਪੁੱਤਰ ਗੁਰਦੇਵ ਸਿੰਘ ਵਾਸੀ ਗਹਿਰੀ ਬੁੱਟਰ ਨੂੰ ਕਾਬੂ ਕਰਕੇ ਉਸ ਤੋਂ 08 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਮੁੱਢਲੀ ਪੜਤਾਲ ਦੌਰਾਨ ਹਰਜਿੰਦਰ ਸਿੰਘ ਨੇ ਮੰਨਿਆਂ ਹੈ, ਕਿ ਉਹ ਜੱਗੂ ਸਿੰਘ ਪੁੱਤਰ ਮੰਦਰ ਸਿੰਘ ਅਤੇ ਗੋਲੋ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ ਨਾਲ ਮਿਲ ਕੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪੁਲਿਸ ਕਰਮਚਾਰੀ ਦੀ ਇਸ ਮਾਮਲੇ ‘ਚ ਭੂਮਿਕਾ ਨਿੱਕਲੀ, ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਪੁਲਿਸ ‘ਤੇ ‘ਸ਼ੱਕ ਦੀ ਸੂਈ’ ਰੱਖਦੇ ਕਿਹਾ ਕਿ 08 ਗ੍ਰਾਮ ਚਿੱਟਾ ਮਿਲਣਾ ਘੱਟ ਲੱਗ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ।