08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਨੇ ਤਾਪ ਘਰ ਬਣਾਂਵਾਲਾ ਦਾ ਵਿੱਦਿਅਕ ਫੇਰਾ ਲਗਾਇਆ

ਭੀਖੀ, 7 ਅਗਸਤ (ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ. ਬੀ.

ਤਾਪ ਘਰ ਬਣਾਂਵਾਲਾ ਦਾ ਅਧਿਕਾਰੀ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਾ ਹੋਇਆ।ਅਜੀਤ ਤਸਵੀਰਾਂ 08-08-2026
ਭੀਖੀ, 7 ਅਗਸਤ (ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐੱਸ.ਈ.) ਦੇ 11ਵੀਂ ਜਮਾਤ ਸਾਇੰਸ ਦੇ ਵਿਦਿਆਰਥੀਆਂ ਵਲੋਂ ਥਰਮਲ ਪਲਾਂਟ ਬਣਾਂਵਾਲਾ ਦਾ ਵਿੱਦਿਅਕ ਫੇਰਾ ਲਗਾਇਆ ਗਿਆ। ਪ੍ਰੋਜੈਕਟ ਮੈਨੇਜਰ ਕੁਨਾਲ ਨੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਲਾਂਟ ਦੇ ਹਰ ਪੜਾਅ ਦੀ ਕਾਰਜ-ਪ੍ਰਣਾਲੀ ਸਮਝਾਈ ਅਤੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਧੀਰਜ ਅਤੇ ਉਤਸ਼ਾਹ ਨਾਲ ਜਵਾਬ ਦਿੱਤੇ। ਪਲਾਂਟ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਲਈ ਸਮੁੱਚੇ ਪਲਾਂਟ ਦਾ ਗਾਈਡਡ ਟੂਰ ਵੀ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਦੇ ਨਾਲ ਉਨ੍ਹਾਂ ਨੂੰ ਵਿਹਾਰਕ ਸਿੱਖਿਆ ਪ੍ਰਦਾਨ ਕਰਦੇ ਹਨ।
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 13 ਅਗਸਤ ਨੂੰ ਹੋਵੇਗੀ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਮਾਨਸਾ ਦੀਆਂ ਔਰਤ ਵਕੀਲਾਂ ਨੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।