ਪਿੰਡ ਬਹਿਣੀਵਾਲ ਵਿਚ ਡਿਜੀਟਲ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ
ਜੌੜਕੀਆਂ, 6 ਅਗਸਤ (ਲਕਵਿੰਦਰ ਸ਼ਰਮਾ)- ਪਿੰਡ ਬਹਿਣੀਵਾਲ ਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦੇ ਮਕਸਦ ਨਾਲ ਡਿਜੀਟਲ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਯਤਨਾਂ ਸਦਕਾ ਪਿੰਡ ਲਈ ਇਕ ਡਿਜੀਟਲ ਲਾਇਬਰੇਰੀ ਬਣਾਈ ਜਾਣੀ ਹੈ, ਜਿਸ ਦਾ ਨੀਂਹ ਪੱਥਰ ਗੁਰਦੀਪ ਸਿੰਘ ਸਕੂਲ ਮੁਖੀ, ਕ੍ਰਿਸ਼ਨ ਕੁਮਾਰ ਅਤੇ ਸਰਪੰਚ ਸੁਖਵਿੰਦਰ ਸਿੰਘ ਬੱਗੀ ਨੇ ਰੱਖਿਆ, ਜੋ ਜਲਦੀ ਹੀ ਇਹ ਬਣ ਕੇ ਤਿਆਰ ਹੋ ਜਾਵੇਗੀ।
ਸ
ਸਰਕਾਰੀ ਸਕੂਲ ‘ਚ ਡਿਜੀਟਲ ਲਾਇਬਰੇਰੀ ਦਾ ਨੀਂਹ ਪੱਥਰ ਰੱਖਦੇ ਹੋਏ ਚੌਂਕੀ ਇੰਚਾਰਜ, ਸਕੂਲ ਮੁਖੀ ਤੇ ਸਰਪੰਚ। ਤਸਵੀਰ : ਲਕਵਿੰਦਰ ਸ਼ਰਮਾ
07-08-2026
ਜੌੜਕੀਆਂ, 6 ਅਗਸਤ (ਲਕਵਿੰਦਰ ਸ਼ਰਮਾ)- ਪਿੰਡ ਬਹਿਣੀਵਾਲ ਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦੇ ਮਕਸਦ ਨਾਲ ਡਿਜੀਟਲ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਯਤਨਾਂ ਸਦਕਾ ਪਿੰਡ ਲਈ ਇਕ ਡਿਜੀਟਲ ਲਾਇਬਰੇਰੀ ਬਣਾਈ ਜਾਣੀ ਹੈ, ਜਿਸ ਦਾ ਨੀਂਹ ਪੱਥਰ ਗੁਰਦੀਪ ਸਿੰਘ ਸਕੂਲ ਮੁਖੀ, ਕ੍ਰਿਸ਼ਨ ਕੁਮਾਰ ਅਤੇ ਸਰਪੰਚ ਸੁਖਵਿੰਦਰ ਸਿੰਘ ਬੱਗੀ ਨੇ ਰੱਖਿਆ, ਜੋ ਜਲਦੀ ਹੀ ਇਹ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਪਿੰਡ ਦੇ ਸਕੂਲ ਵਿਚ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਵੀ ਲਾਏ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ‘ਚ ਨੌਜਵਾਨਾਂ ਦਾ ਰੁਝਾਨ ਮੋਬਾਈਲ ਦੇਖਣਾ ਵੱਲ ਹੋ ਗਿਆ ਹੈ ਤੇ ਇਸ ਤੋਂ ਉਨ੍ਹਾਂ ਦਾ ਧਿਆਨ ਹਟਾ ਕੇ ਕਿਤਾਬਾਂ ਵੱਲ ਲਾਉਣ ਲਈ ਪਿੰਡ ‘ਚ ਡਿਜੀਟਲ ਲਾਇਬਰੇਰੀ ਬਣਾਈ ਜਾਣੀ ਹੈ। ਇਸ ਕਾਰਜ ਲਈ ਪਿੰਡ ਵਾਸੀਆਂ ਨੇ ਵਿਧਾਇਕ ਬਣਾਂਵਾਲੀ ਦਾ ਧੰਨਵਾਦ ਕੀਤਾ। ਇਸ ਮੌਕੇ ਥਾਣੇਦਾਰ ਅਵਤਾਰ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਮੈਂਬਰ ਹਾਜ਼ਰ ਸਨ।