06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਝੰਡਾ ਖ਼ੁਰਦ ਦੇ ਮੁਹੱਲਾ ਕਲੀਨਿਕ ਵਿਖੇ ਅੱਖਾਂ ਦੀ ਜਾਂਚ ਕਰ ਕੇ ਐਨਕਾਂ ਵੰਡੀਆਂ

ਸਰਦੂਲਗੜ੍ਹ, 5 ਅਗਸਤ (ਜੀ. ਐਮ.

ਪਿੰਡ ਝੰਡਾ ਖ਼ੁਰਦ ਦੇ ਮੁਹੱਲਾ ਕਲੀਨਿਕ ਵਿਖੇ ਮਰੀਜ਼ ਦੀ ਜਾਂਚ ਕਰਦੇ ਹੋਏ ਮਾਹਿਰ। ਤਸਵੀਰ : ਜੀ.ਐਮ. ਅਰੋੜਾ 06-08-2026
ਸਰਦੂਲਗੜ੍ਹ, 5 ਅਗਸਤ (ਜੀ.ਐਮ. ਅਰੋੜਾ)- ਸਿਹਤ ਵਿਭਾਗ ਵਲੋਂ ਨੇੜਲੇ ਪਿੰਡ ਝੰਡਾ ਖ਼ੁਰਦ ਦੇ ਮੁਹੱਲਾ ਕਲੀਨਿਕ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾ ਕੇ ਮੁਫ਼ਤ ਐਨਕਾਂ ਵੰਡੀਆਂ ਗਈਆਂ। ਐਸ.ਐਨ.ਓ. ਸਰਦੂਲਗੜ੍ਹ ਡਾ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਵਾਹਿਗੁਰੂ ਸਿੰਘ ਅਤੇ ਅਪਥਾਲਮਿਕ ਅਫ਼ਸਰ ਡਾ. ਇੰਦਰ ਰਾਜ ਸਿੰਗਲਾ ਨੇ ਕੈਂਪ ’ਚ 91 ਮਰੀਜ਼ਾਂ ਦੀ ਜਾਂਚ ਕੀਤੀ ਅਤੇ 40 ਮਰੀਜ਼ਾਂ ਐਨਕਾਂ ਵੰਡੀਆਂ ਗਈਆਂ ਜਦਕਿ ਚਿੱਟੇ ਮੋਤੀਏ ਦੇ 7 ਮਰੀਜ਼ਾਂ ਦੀ ਪੁਸ਼ਟੀ ਕਰ ਕੇ ਅਪਰੇਸ਼ਨ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ। ਇਸ ਮੌਕੇ ਡਾ. ਵੰਸ਼ ਅਰੋੜਾ, ਲਵਪ੍ਰੀਤ ਗਰਗ, ਰਸਵੀਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਲਈ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਪਿੰਡ ਬੀਰੇਵਾਲਾ ਜੱਟਾਂ ਦੇ ਵਾਸੀਆਂ ਵਲੋਂ ਬਰਨਾਲਾ-ਸਿਰਸਾ ਮੁੱਖ ਸੜਕ ’ਤੇ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।