06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅੰਤਰ-ਜ਼ਿਲ੍ਹਾ ਸੀਨੀਅਰ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਬਠਿੰਡਾ ਦੀ ਰਿਕਾਰਡ ਤੋੜ ਜਿੱਤ

ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਸੀਨੀਅਰ ਇਕ ਰੋਜ਼ਾ ਟੂਰਨਾਮੈਂਟ ਵਿਚ ਬਠਿੰਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਨੂੰ 328 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਕੇ ਰਿਕਾਰਡਤੋੜ ਜਿੱਤ ਦਰਜ ਕੀਤੀ ਹੈ। ਸਥਾਨਕ ਪੁਲਿਸ ਲਾਈਨਜ਼ ਦੇ ਖੇਡ ਮੈਦਾਨ ਵਿਚ ਖੇਡੇ ਗਏ ਮੈਚ ਦੀ ਟਾਸ ਜਿੱਤ ਕੇ ਬਠਿੰਡਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ ਰਿਕਾਰਡ 471 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

ਉਦੈ ਪ੍ਰਤਾਪ ਸਹਾਰਨ ਅਤੇ ਯੁਵੀ ਗੋਇਲ। ਭੁੱਚੋ ਮੰਡੀ ਦੇ ਵਾਰਡ ਨੰਬਰ 12 ਦੀ ਕੱਚੀ ਗਲੀ ਵਿਚ ਜਮ੍ਹਾਂ ਹੋਇਆ ਮੀਂਹ ਦਾ ਗੰਦਾ ਪਾਣੀ। ਤਸਵੀਰ: ਬਿੱਕਰ ਸਿੰਘ ਸਿੱਧੂ 06-08-2026
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਸੀਨੀਅਰ ਇਕ ਰੋਜ਼ਾ ਟੂਰਨਾਮੈਂਟ ਵਿਚ ਬਠਿੰਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਨੂੰ 328 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਕੇ ਰਿਕਾਰਡਤੋੜ ਜਿੱਤ ਦਰਜ ਕੀਤੀ ਹੈ। ਸਥਾਨਕ ਪੁਲਿਸ ਲਾਈਨਜ਼ ਦੇ ਖੇਡ ਮੈਦਾਨ ਵਿਚ ਖੇਡੇ ਗਏ ਮੈਚ ਦੀ ਟਾਸ ਜਿੱਤ ਕੇ ਬਠਿੰਡਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ’ਤੇ ਰਿਕਾਰਡ 471 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਬਠਿੰਡਾ ਵਲੋਂ ਬੱਲੇਬਾਜ਼ ਉਦੈ ਪ੍ਰਤਾਪ ਸਹਾਰਨ ਨੇ ਸ਼ਾਨਦਾਰ ਦੋਹਰਾ ਸੈਂਕੜਾ ਜੜਦਿਆਂ 2 03 ਦੌੜਾਂ ਬਣਾਈਆਂ, ਜਦਕਿ ਯੁਵੀ ਗੋਇਲ ਨੇ 161 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 340 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਜਸ਼ਨਪ੍ਰੀਤ ਸਿੰਘ ਨੇ 11 ਗੇਂਦਾਂ ’ਤੇ 33 ਦੌੜਾਂ ਬਣਾਈਆਂ। ਮੋਗਾ ਵਲੋਂ ਗੇਂਦਬਾਜ਼ ਲਵਦੀਪ ਸਿੰਘ ਨੇ 2 ਵਿਕਟਾਂ ਹਾਸਲ ਕੀਤੀਆਂ। 472 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੋਗਾ ਦੀ ਪੂਰੀ ਟੀਮ 22.3 ਓਵਰਾਂ ਵਿਚ 143 ਦੌੜਾਂ ’ਤੇ ਸਿਮਟ ਗਈ। ਮੋਗੇ ਲਈ ਦੀਪਿਨ ਚਿਤਕਾਰਾ ਨੇ 50 ਅਤੇ ਲਵਦੀਪ ਸਿੰਘ ਨੇ 30 ਦੌੜਾਂ ਬਣਾਈਆਂ। ਬਠਿੰਡਾ ਦੇ ਗੇਂਦਬਾਜ਼ ਆਕਾਸ਼ ਪਾਂਡੇ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ 6 ਓਵਰਾਂ ਵਿਚ ਇਕ ਮੇਡਨ ਸਮੇਤ ਸਿਰਫ਼ 20 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਮ ਕੀਤੀਆਂ।ਇਸ ਮੁਕਾਬਲੇ ਵਿਚ ਬਠਿੰਡਾ ਦੀ ਟੀਮ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ। ਟੀਮ ਨੇ ਇਕ ਰੋਜ਼ਾ ਟੂਰਨਾਮੈਂਟ ਵਿਚ 471 ਦੌੜਾਂ ਬਣਾ ਕੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਦਰਜ ਕੀਤਾ, ਜਦਕਿ ਉਦੈ ਪ੍ਰਤਾਪ ਸਹਾਰਨ ਅਤੇ ਯੁਵੀ ਗੋਇਲ ਦੀ 340 ਦੌੜਾਂ ਦੀ ਸਾਂਝ ਵੀ ਨਵਾਂ ਕੀਰਤੀਮਾਨ ਬਣੀ। ਟੀਮ ਦੀ ਇਸ ਸ਼ਾਨਦਾਰ ਜਿੱਤ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਠਿੰਡਾ ਦੇ ਅਹੁਦੇਦਾਰਾਂ ਨੇ ਖਿਡਾਰੀਆਂ, ਕੋਚ ਰਾਜੀਵ ਕੁਮਾਰ, ਪਰਮਜੀਤ ਸਿੰਘ, ਸਤਿਆ ਭੂਸ਼ਣ ਅਤੇ ਫਿਟਨੈੱਸ ਟ੍ਰੇਨਰ ਅਰਜੁਨ ਸਿੰਘ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਗੁਣੀ ਨੇ ਮਾਤਾ ਦੀ ਝੰਡੀ ਦਿਖਾ ਕੇ ਡਾਕ ਕਾਂਵੜ ਯਾਤਰਾ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਨੇ ਮੰਡੀ ਦੇ ਵਾਰਡ ਨੰਬਰ 12 ਦੀ ਗਲੀ ਨੰਬਰ 20 ਦੇ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।