05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੰਗਤ ਰਾਏ ਬਾਂਸਲ ਨੂੰ ਭਾਜਪਾ ਦਾ ਸੂਬਾ ਸਕੱਤਰ ਵਜੋਂ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ

ਭੀਖੀ, 4 ਅਗਸਤ (ਬਲਕਾਰ ਸਿੰਘ ਸਹੋਤਾ)- ਭਾਜਪਾ ਸੂਬਾ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਐਲਾਨੀ ਕਾਰਜਕਾਰਨੀ ’ਚ ਜ਼ਿਲ੍ਹੇ ਦੇ ਦਿੱਗਜ਼ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਨਿਯੁਕਤ ਕਰਨ ’ਤੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਦਾ ਮਾਹੌਲ ਹੈ। ਕੇਂਦਰੀ ਤੇ ਸੂਬਾਈ ਹਾਈਕਮਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਸੁਖਦੇਵ ਸਿੰਘ ਫਰਵਾਹੀ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਰਾਜੀ ਨੇ ਕਿਹਾ ਕਿ ਮੰਗਤ ਰਾਏ ਬਾਂਸਲ ਜ਼ਮੀਨੀ ਪੱਧਰ ’ਤੇ ਲੋਕ ਆਗੂ ਹਨ ਅਤੇ ਵਿਧਾਇਕ ਦੀ ਹੈਸੀਅਤ ਵਿਚਰਨ ਸਮੇਂ ਉਨ੍ਹਾਂ ਜ਼ਿਲ੍ਹੇ ਦੇ ਵਿਕਾਸ ਤੇ ਲੋਕਾਂ ਦੇ ਨਿੱਜੀ ਕੰਮਾਂ ਲਈ ਨਿੱਠ ਕੇ ਕਾਰਜ ਕੀਤਾ।

ਸੂਬਾ ਸਕੱਤਰ ਮੰਗਤ ਰਾਏ ਬਾਂਸਲ ਦਾ ਸਨਮਾਨ ਕਰਦੇ ਹੋਏ ਸੁਖਦੇਵ ਸਿੰਘ ਫਰਵਾਹੀ ਤੇ ਰਜਿੰਦਰ ਰਾਜੀ। ਤਸਵੀਰ : ਬਲਕਾਰ ਸਿੰਘ ਸਹੋਤਾ 05-08-2026
ਭੀਖੀ, 4 ਅਗਸਤ (ਬਲਕਾਰ ਸਿੰਘ ਸਹੋਤਾ)- ਭਾਜਪਾ ਸੂਬਾ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਐਲਾਨੀ ਕਾਰਜਕਾਰਨੀ ’ਚ ਜ਼ਿਲ੍ਹੇ ਦੇ ਦਿੱਗਜ਼ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਨਿਯੁਕਤ ਕਰਨ ’ਤੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਦਾ ਮਾਹੌਲ ਹੈ। ਕੇਂਦਰੀ ਤੇ ਸੂਬਾਈ ਹਾਈਕਮਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਸੁਖਦੇਵ ਸਿੰਘ ਫਰਵਾਹੀ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਰਾਜੀ ਨੇ ਕਿਹਾ ਕਿ ਮੰਗਤ ਰਾਏ ਬਾਂਸਲ ਜ਼ਮੀਨੀ ਪੱਧਰ ’ਤੇ ਲੋਕ ਆਗੂ ਹਨ ਅਤੇ ਵਿਧਾਇਕ ਦੀ ਹੈਸੀਅਤ ਵਿਚਰਨ ਸਮੇਂ ਉਨ੍ਹਾਂ ਜ਼ਿਲ੍ਹੇ ਦੇ ਵਿਕਾਸ ਤੇ ਲੋਕਾਂ ਦੇ ਨਿੱਜੀ ਕੰਮਾਂ ਲਈ ਨਿੱਠ ਕੇ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਜ਼ਿਲ੍ਹੇ ’ਚ ਭਾਜਪਾ ਦੀ ਮਜ਼ਬੂਤੀ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਦੇਵ ਭੂਸ਼ਨ ਮਾਲੀ, ਵਿਜੈ ਕੁਮਾਰ ਪੰਸਾਰੀ, ਵਿਵੇਕ ਜੈਨ, ਚਿੰਕੂ ਸਿੰਗਲਾ, ਵਰਿੰਦਰ ਕੁਮਾਰ, ਕੌਂਸਲਰ ਸੁਰੇਸ਼ ਕੁਮਾਰ, ਅਜੈ ਸ਼ਰਮਾ, ਵਿਕਾਸ ਕੁਮਾਰ, ਸੁਰਜੀਤ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਕੋਨ ਕੰਪਨੀ ਵਲੋਂ ਫੋਟੋਗ੍ਰਾਫਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ ਅਗਲੀ ਖ਼ਬਰ ਡੀ.ਸੀ. ਵਲੋਂ ਠੋਸ ਕੂੜਾ ਪ੍ਰਬੰਧਨ ਸੰਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।