ਬੁਢਲਾਡਾ, 3 ਜੂਨ (ਰਾਹੀ)- ਜੂਨ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ 'ਤੇ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਮਨਾਏ ਜਾਂਦੇ 'ਘੱਲੂਘਾਰਾ ਦਿਵਸ' ਸੰਬੰਧੀ ਸਥਾਨਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ 9ਵੀਂ ਵਿਖੇ ਵੀ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ ਅਤੇ 6 ਜੂਨ ਨੂੰ ਭੋਗ ਪਾਏ ਜਾਣਗੇ | ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਆਗੂ ਜਥੇਦਾਰ ਗਿਆਨ ਸਿੰਘ ਗਿੱਲ ਨੇ ਦਿੱਤੀ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਕਿ ਉਹ ਅਖੰਡ ਪਾਠ ਦੌਰਾਨ ਤਿੰਨੋ ਦਿਨ ਸੇਵਾ ਕਰ ਕੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ |