ਰਾਮਾਂ ਮੰਡੀ, 3 ਜੂਨ (ਤਰਸੇਮ ਸਿੰਗਲਾ)- ਰਾਮਾਂ ਥਾਣੇ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਦੀ ਅਗਵਾਈ ਹੇਠ ਮੰਗਲਵਾਰ ਨੂੰ ਦੌਰਾਨੇ ਗਸ਼ਤ ਏ.ਐਸ.ਆਈ. ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਬੰਗੀ ਰੋਡ ਤੋਂ ਇਕ ਵਿਅਕਤੀ ਅਜੈਦੀਪ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਨੂੰ ਉਸ ਸਮੇਂ ਗਿ੍ਫ਼ਤਾਰ ਕਰ ਲਏ ਜਾਣ ਦਾ ਸਮਾਚਾਰ ਹੈ, ਜਦੋਂ ਉਹ ਖੁੱਲ੍ਹੀਆਂ ਮੈਡੀਕਲ ਗੋਲੀਆਂ ਨਸ਼ੇ ਵਜੋਂ ਸਪਲਾਈ ਕਰਨ ਲਈ ਗਾਹਕ ਦੀ ਭਾਲ ਕਰ ਰਿਹਾ ਸੀ ¢ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁਲਿਸ ਪਾਰਟੀ ਵਲੋਂ ਤਲਾਸ਼ੀ ਦੌਰਾਨ ਅਜੈਦੀਪ ਸਿੰਘ ਦੇ ਕਬਜ਼ੇ ਵਿਚੋਂ 15 ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ¢ ਪੁਲਿਸ ਵਲੋਂ ਰਾਮਾਂ ਥਾਣੇ ਵਿਚ ਅਜੈਦੀਪ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ¢