11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੂਨਕ ਦੇ ਡਾ. ਮੱਕੜ ਨੇ ਵਿਗਿਆਨ ਭਵਨ ਵਿਖੇ ਏ.ਆਈ. ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਕੇ ਮੂਨਕ ਦਾ ਨਾਂਅ ਉੱਚਾ ਕੀਤਾ <br/>

ਅਜੀਤ ਡੈਸਕ 14-04-2026
ਮੂਨਕ, 13 ਅਪ੍ਰੈਲ (ਕੇਵਲ ਸਿੰਗਲਾ) - ਦੇਸ਼ ਦੇ ਪ੍ਰਸਿੱਧ ਮੰਚ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਮਨਾਏ ਗਏ ਵਰਲਡ ਹੋਮਿਉਪੈਥੀ ਡੇ 2026 ਦੇ ਮੌਕੇ 'ਤੇ ਪੰਜਾਬ ਦੇ ਪਿੰਡ ਮੂਨਕ (ਜ਼ਿਲ੍ਹਾ ਸੰਗਰੂਰ) ਨਾਲ ਸੰਬੰਧਿਤ ਡਾ. ਸੁਰਜੀਤ ਸਿੰਘ ਮੱਕੜ ਵੱਲੋਂ ਇੱਕ ਮਹੱਤਵਪੂਰਨ ਅਤੇ ਵਿਚਾਰ ਉਤਪਾਦਕ ਪ੍ਰਸਤੁਤੀ ਦਿੱਤੀ ਗਈ | ਹਾਲ ਹੀ ਵਿੱਚ ਬਿਹਾਰ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਪਟਨਾ ਵਿੱਚ ਪ੍ਰੋਫੈਸਰ ਆਫ਼ ਪੈ੍ਰਕਟਿਸ ਵਜੋਂ ਨਿਯੁਕਤ ਹੋਏ ਡਾ. ਮੱਕੜ ਨੇ 'ਇੰਟਰਗਰੇਟਿੰਗ ਏ.ਆਈ. ਵਿਦ ਹੋਮੋਪੈਥਿਕ ਇੰਨ ਵੈਟਰਨਰੀ ਕਲੀਨੀਕਲ ਪੈ੍ਰਕਟਿਸ ਵਿਦ ਐਵੀਡੈਂਸ' ਵਿਸ਼ੇ 'ਤੇ ਆਪਣੇ ਗਹਿਰੇ ਅਧਿਐਨ ਆਧਾਰਿਤ ਵਿਚਾਰ ਸਾਂਝੇ ਕੀਤੇ | ਇਹ ਸਮਾਗਮ ਜਿਸ ਵਿੱਚ ਦੇਸ਼ ਭਰ ਤੋਂ ਪ੍ਰਸਿੱਧ ਵਿਦਵਾਨਾਂ, ਵਿਗਿਆਨੀਆਂ ਅਤੇ ਕਲੀਨੀਕਲ ਮਾਹਿਰਾਂ ਨੇ ਹਿੱਸਾ ਲਿਆ | ਡਾ. ਮੱਕੜ ਦੀ ਪ੍ਰਸਤੁਤੀ ਵਿੱਚ ਖ਼ਾਸ ਤੌਰ 'ਤੇ ਵੈਟਰਨਰੀ ਮੈਡੀਸਿਨ ਵਿੱਚ ਏ.ਆਈ. ਦੇ ਵਰਤੋਂ 'ਤੇ ਜ਼ੋਰ ਦਿੱਤਾ ਗਿਆ, ਜਿਸ ਰਾਹੀਂ ਐਵੀਡੈਂਸ ਹੋਮਿਉਪੈਥੀ, ਕਲੀਨੀਕਲ ਫੈਸਲਾ ਸਹਾਇਤਾ ਪ੍ਰਣਾਲੀ ਅਤੇ ਡਿਜੀਟਲ ਡਾਕਯੂਮੈਂਟੇਸ਼ਨ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ | ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਏਾ ਐਮ ਆਰ ਇੱਕ ਵੱਡੀ ਵਿਸ਼ਵ ਪੱਧਰੀ ਚੁਨੌਤੀ ਬਣ ਚੁੱਕੀ ਹੈ | ਇਸ ਸੰਦਰਭ ਵਿੱਚ, ਪਸ਼ੂ ਚਿਕਿਤਸਾ ਖੇਤਰ ਵਿੱਚ ਐਸੀਆਂ ਥੈਰੇਪੀਜ਼ ਦੀ ਲੋੜ ਹੈ ਜੋ ਸੁਰੱਖਿਅਤ, ਕਿਫ਼ਾਇਤੀ ਅਤੇ ਟਿਕਾਊ ਹੋਣ | ਉਨ੍ਹਾਂ ਦਾ ਮੁੱਖ ਸੰਦੇਸ਼ ਸੀ ਕਿ ਹੋਮਿਉਪੈਥੀ ਪਸ਼ੂਆਂ ਦੇ ਇਲਾਜ ਲਈ ਇੱਕ ਨਰਮ, ਸੁਰੱਖਿਅਤ ਅਤੇ ਟਿਕਾਊ ਵਿਕਲਪ ਵਜੋਂ ਲੋਕਪਿ੍ਯ ਹੋ ਰਹੀ ਹੈ, ਖ਼ਾਸ ਕਰਕੇ ਏ ਐਮ ਆਰ ਦੀ ਸਮੱਸਿਆ ਕਾਰਨ ਇਸ ਵੱਲ ਰੁਝਾਨ ਵਧ ਰਿਹਾ ਹੈ | ਡਾ. ਮੱਕੜ ਦੀ ਯਾਤਰਾ ਵੀ ਕਾਫ਼ੀ ਪ੍ਰੇਰਣਾਦਾਇਕ ਰਹੀ ਹੈ | ਇੱਕ ਸਧਾਰਣ ਪਿੰਡ ਪਿਛੋਕੜ ਤੋਂ ਉੱਭਰ ਕੇ ਦੇਸ਼ ਦੀ ਇੱਕ ਪ੍ਰਮੁੱਖ ਯੂਨੀਵਰਸਿਟੀ ਵਿੱਚ ਸੇਵਾ ਨਿਭਾਉਂਦੇ ਹੋਏ ਅਤੇ ਹੁਣ ਰਾਸ਼ਟਰੀ ਪੱਧਰ ਦੇ ਵਿਗਿਆਨਕ ਮੰਚ 'ਤੇ ਆਪਣੇ ਵਿਚਾਰ ਪੇਸ਼ ਕਰਨਾ, ਉਨ੍ਹਾਂ ਦੀ ਮਿਹਨਤ, ਲਗਨ ਅਤੇ ਦੂਰ-ਦਰਸ਼ਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਨਿੱਜੀ ਸਫਲਤਾ ਹੈ, ਸਗੋਂ ਪਿੰਡ ਪੱਧਰ ਤੋਂ ਉੱਭਰ ਰਹੀ ਪ੍ਰਤਿਭਾ ਲਈ ਇੱਕ ਪੇ੍ਰਰਨਾ ਵੀ ਹੈ |

ਪਿਛਲੀ ਖ਼ਬਰ ਤਰੁਣ ਸ਼ਰਮਾ ਬੀਜੇਪੀ ਸਪੋਰਟਸ ਸੈੱਲ ਦੇ ਬਣੇ ਉਪ ਪ੍ਰਧਾਨ ਅਗਲੀ ਖ਼ਬਰ ਪੰਜਾਬ ਸਰਕਾਰ ਨਾਲਾਇਕੀ ਕਾਰਨ ਕਿਸਾਨ ਮੰਡੀਆਂ 'ਚ ਰੁਲਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।