12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਕਿ੍ਸ਼ਨਾ ਗਊਸ਼ਾਲਾ ਅਤੇ ਮੰਦਿਰ ਕਮੇਟੀ ਵਿਖੇ ਗਊ ਭਲਾਈ ਕੈਂਪ ਲਗਾਇਆ

ਅਜੀਤ ਡੈਸਕ 25-01-2026
ਬਰੇਟਾ, 24 ਜਨਵਰੀ (ਮੰਡੇਰ,ਜੀਵਨ)- ਸ੍ਰੀ ਕਿ੍ਸ਼ਨਾ ਗਊਸ਼ਾਲਾ ਅਤੇ ਮੰਦਿਰ ਕਮੇਟੀ ਬਰੇਟਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਰਹਿਨੁਮਾਈ ਅਤੇ ਡਾ. ਰਵੀ ਕਾਂਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੇ ਦਿਸ਼ਾ ਨਿਰਦੇਸ਼ ਹੇਠ ਪਸ਼ੂ ਪਾਲਣ ਵਿਭਾਗ ਦੀ ਬਰੇਟਾ ਟੀਮ ਵਲੋਂ ਗਊ ਭਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕੀਤਾ ਗਿਆ ਜਦਕਿ 25000 ਰੁਪਏ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਵੈਟਰਨਰੀ ਅਫ਼ਸਰਾਂ ਡਾ. ਰੁਪਿੰਦਰ ਕੁਮਾਰ, ਡਾ. ਸਾਹਿਲ ਸਿੰਗਲਾ, ਡਾ. ਰਾਜੇਸ਼ ਕੁਮਾਰ ਨੇ ਗਊਸ਼ਾਲਾ ਵਿਚ ਕੰਮ ਕਰਦੇ ਮਜ਼ਦੂਰਾਂ ਅਤੇ ਪ੍ਰਬੰਧਕਾਂ ਨੂੰ ਗਊਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵੈਟਰਨਰੀ ਇੰਸਪੈਕਟਰ ਨਰੇਸ਼ ਕੁਮਾਰ, ਸਰਵਣ ਕੁਮਾਰ, ਪ੍ਰਨੀਤ ਸਿੰਘ, ਭਰਤ ਸਿੰਘ ਅਤੇ ਦਰਜਾ ਚਾਰ ਜਗਸੀਰ ਸਿੰਘ ਹਾਜ਼ਰ ਸਨ | ਸ੍ਰੀ ਕਿ੍ਸ਼ਨਾ ਗਊਸ਼ਾਲਾ ਅਤੇ ਮੰਦਿਰ ਕਮੇਟੀ ਬਰੇਟਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਬਾਂਸਲ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਬਰੇਟਾ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਵਿਦਿਆਰਥਣ 'ਖੇਲੋ੍ਹ ਇੰਡੀਆ ਗੇਮਜ਼' ਲਈ ਚੁਣੀ ਗਈ ਅਗਲੀ ਖ਼ਬਰ ਯੂਥ ਕਾਂਗਰਸ ਦੀ ਚੋਣ ਸੰਬੰਧੀ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।