17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਅਕਾਲ ਯੂਨੀਵਰਸਿਟੀ ਦੇ ਐਨ. ਐਸ. ਐਸ. ਵਲੰਟੀਅਰਾਂ ਨੇ ਨੈਸ਼ਨਲ ਐਡਵੈਂਚਰ ਕੈਂਪ ਸਫ਼ਲਤਾ ਨਾਲ ਮੁਕੰਮਲ ਕੀਤਾ

ਅਜੀਤ ਡੈਸਕ 22-01-2026
ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਐਨ. ਐਸ. ਐਸ. ਯੂਨਿਟ ਦੇ ਤਿੰਨ ਵਿਦਿਆਰਥੀਆਂ ਨੇ ਪਿਰਡੀ, ਕੁੱਲੂ (ਹਿਮਾਚਲ ਪ੍ਰਦੇਸ਼) ਵਿਚ ਹੋਏ 10 ਰੋਜ਼ਾ ਨੈਸ਼ਨਲ ਐਡਵੈਂਚਰ ਕੈਂਪ 'ਚ ਹਿੱਸਾ ਲੈਂਦਿਆਂ ਇਸ ਨੂੰ ਸਫ਼ਲਤਾ ਪੂਰਵਕ ਮੁਕੰਮਲ ਕੀਤਾ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕੌਮੀ ਪੱਧਰੀ ਕੈਂਪ 'ਚ ਐਨ. ਐਸ. ਐਸ. ਵਲੰਟੀਅਰਜ਼ ਸੁਖਮਨਦੀਪ ਕੌਰ, ਗੁਨਗੁਨ ਅਤੇ ਜਗਜੋਤ ਸਿੰਘ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀ ਟੀਮ ਦੀ ਅਗਵਾਈ ਪ੍ਰੋਗਰਾਮ ਅਫ਼ਸਰ ਡਾ: ਕੋਮਲਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਅਕਾਲ ਯੂਨੀਵਰਸਿਟੀ ਨੇ ਕੀਤੀ | ਇਸ ਕੈਂਪ ਦਾ ਆਯੋਜਨ ਐਨ. ਐਸ. ਐਸ. ਰਾਜ ਯੂਨਿਟ ਪੰਜਾਬ ਅਤੇ ਯੂਥ ਅਫੇਅਰਜ਼ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਕੀਤਾ ਗਿਆ ਅਤੇ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ਼ ਮਾਊਾਟੇਨੀਅਰਿੰਗ ਅਤੇ ਐਲਾਇਡ ਸਪੋਰਟਸ ਮਨਾਲੀ ਵਲੋਂ ਵੀ ਕੈਂਪ 'ਚ ਪੂਰਨ ਸਹਿਯੋਗ ਦਿੱਤਾ ਗਿਆ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਿਵਰ ਰਾਫ਼ਟਿੰਗ, ਖ਼ਤਰਨਾਕ ਟਰੈਕਿੰਗ, ਕੈਂਪਿੰਗ ਅਤੇ ਟੀਮ-ਬਿਲਡਿੰਗ ਵਰਗੀਆਂ ਚੁਣੌਤੀਆਂ ਨੂੰ ਸਫ਼ਲਤਾ ਸਹਿਤ ਪਾਰ ਕੀਤਾ | ਉਨ੍ਹਾਂ ਨੇ ਪਾਣੀ ਵਿਚ ਬਚਾਅ, ਸਰਵਾਈਵਲ ਤਕਨੀਕਾਂ ਅਤੇ ਖੜੀ ਜ਼ਮੀਨ ਵਿਚ ਨੈਵੀਗੇਸ਼ਨ ਸਬੰਧੀ ਕੁਸ਼ਲਤਾ ਪ੍ਰਾਪਤ ਕੀਤੀ | ਪ੍ਰਬੰਧਕਾਂ ਅਨੁਸਾਰ ਇਨ੍ਹਾਂ ਅਨੁਭਵਾਂ ਨਾਲ ਵਿਦਿਆਰਥੀਆਂ ਵਿਚ ਆਪਣੇ ਆਪ 'ਤੇ ਭਰੋਸਾ, ਹਿੰਮਤ, ਸ਼ਿਸ਼ਟਤਾ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਹੁੰਦੇ ਹਨ | ਕੈਂਪ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਭਾਗੀਦਾਰਾਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ |
ਪਿਛਲੀ ਖ਼ਬਰ ਸ਼ਹਿਰ ਵਿਚ ਧੜੱਲੇ ਨਾਲ ਵਿਕ ਰਿਹਾ ਫਾਸਟ ਫੂਡ, ਗੁਣਵੱਤਾ ਜਾਂਚ ਦੀ ਘਾਟ ਅਗਲੀ ਖ਼ਬਰ ਮਲੂਕਾ ਵਲੋਂ ਮਾਤਾ ਛਿੰਦਰਪਾਲ ਕੌਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।