ਮਾਨਸਾ, 21 ਜਨਵਰੀ (ਰਵੀ)- ਸਥਾਨਕ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਲਗਾਏ 7 ਰੋਜ਼ਾ ਬੱਕਰੀ ਪਾਲਣ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ 'ਚ 38 ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ | ਸਹਿਯੋਗੀ ਨਿਰਦੇਸ਼ਕ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਸਿੱਖਿਆਰਥੀਆਂ ਨੂੰ ਬੱਕਰੀ ਪਾਲਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ | ਕੋਆਰਡੀਨੇਟਰ ਡਾ. ਅਜੈ ਸਿੰਘ ਵਲੋਂ ਬੱਕਰੀਆਂ ਦੀਆਂ ਮੁੱਖ ਨਸਲਾਂ, ਸੁਚੱਜਾ ਪ੍ਰਜਨਣ ਪ੍ਰਬੰਧ, ਰਿਹਾਇਸ਼ ਦਾ ਪ੍ਰਬੰਧ ਤੇ ਸਾਜੋ-ਸਮਾਨ, ਮੰਡੀਕਰਨ ਆਦਿ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਡਾ. ਅਕਸ਼ੈ ਗੋਇਲ, ਡਾ. ਪ੍ਰਭਦਿਆਲ ਸਿੰਘ, ਰਜਤ ਕੁਮਾਰ ਆਦਿ ਹਾਜ਼ਰ ਸਨ |