ਸਾਈਕਲ ਰਾਈਡਿੰਗ ਬੁਢਲਾਡਾ ਗਰੁੱਪ ਦੇ ਮੈਂਬਰ ਧਮਧਾਨ ਸਾਹਿਬ ਵਿਖੇ ਹੋਏ ਨਤਮਸਤਕ
ਬੁਢਲਾਡਾ, 3 ਅਗਸਤ (ਸੁਨੀਲ ਮਨਚੰਦਾ)- ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਈਕਲ ਰਾਈਡਿੰਗ ਗਰੁੱਪ ਬੁਢਲਾਡਾ ਵਲੋਂ 1 ਹਜ਼ਾਰ ਤੋਂ ਵੱਧ ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਵਜੋਂ ਸਾਈਕਲ ਗਰੁੱਪ ਦੇ ਮੈਂਬਰ ਇਤਿਹਾਸਕ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਨਤਮਸਤਕ ਹੋਏ।
ਧਮਧਾਨ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਰਾਈਡਿੰਗ ਗਰੁੱਪ ਦੇ ਮੈਂਬਰ।ਅਜੀਤ ਤਸਵੀਰ
04-08-2026