17 ਸਾਲਾ ਲੜਕੇ ਦੇ ਕਤਲ ਮਾਮਲੇ ’ ਚ ਦੋ ਲੜਕੇ ਗ੍ਰਿਫ਼ਤਾਰ
ਖਰੜ, 23 ਨਵੰਬਰ (ਜੰਡਪੁਰੀ)-ਕੁਝ ਦਿਨ ਪਹਿਲਾਂ ਕਤਲ ਹੋਏ 17 ਸਾਲਾ ਲੜਕੇ ਦੇ ਮਾਮਲੇ ‘ਚ ਪੁਲਿਸ ਨੇ ਦੋ ਲੜਕਿਆਂ ਅਮਰਵੀਰ ਸਿੰਘ ਅਤੇ ਤਰਨਜੋਤ ਸਿੰਘ ਗਰੇਵਾਲ ਵਾਸੀਆਨ ਖਰੜ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਖਰੜ ਦੇ ਇੰਚਾਰਜ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੱਲ੍ਹ ਅਮਰਵੀਰ ਸਿੰਘ ਸਮੇਤ ਘਟਨਾ ‘ਚ ਵਰਤੀ ਗਈ ਥਾਰ ਗੱਡੀ ਵੀ ਬਰਾਮਦ ਕਰ ਲਈ ਸੀ।
ਅਜੀਤ ਡੈਸਕ
24-11-2026