12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜ਼ੀਰਕਪੁਰ ’ਚ ਓਵਰਲੋਡ ਟਿੱਪਰ ਨੇ ਪੰਜ ਵਾਹਨਾਂ ਨੂੰ ਮਾਰੀ ਟੱਕਰ, ਲੱਖਾਂ ਦਾ ਨੁਕਸਾਨ

ਜ਼ੀਰਕਪੁਰ, 11 ਨਵੰਬਰ (ਮਨਿੰਦਰ ਸਿੰਘ)-ਬੁੱਧਵਾਰ ਸ਼ਾਮ ਜ਼ੀਰਕਪੁਰ ਫਲਾਈਓਵਰ ਤੋਂ ਹੇਠਾਂ ਉਤਰਦੇ ਸਮੇਂ ਰੇਤ ਨਾਲ ਭਰੇ ਇਕ ਓਵਰਲੋਡ ਟਿੱਪਰ ਨੇ ਪੰਜ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਆਲਟੋ, ਮਹਿੰਦਰਾ ਪਿਕਅੱਪ, ਹੁੰਡਈ ਐਕਸੈਂਟ, ਟਾਟਾ ਕਰਵ ਅਤੇ ਮਾਰੂਤੀ ਵੈਗਨ ਆਰ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਅਜੀਤ ਡੈਸਕ 12-11-2026
ਜ਼ੀਰਕਪੁਰ, 11 ਨਵੰਬਰ (ਮਨਿੰਦਰ ਸਿੰਘ)-ਬੁੱਧਵਾਰ ਸ਼ਾਮ ਜ਼ੀਰਕਪੁਰ ਫਲਾਈਓਵਰ ਤੋਂ ਹੇਠਾਂ ਉਤਰਦੇ ਸਮੇਂ ਰੇਤ ਨਾਲ ਭਰੇ ਇਕ ਓਵਰਲੋਡ ਟਿੱਪਰ ਨੇ ਪੰਜ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਆਲਟੋ, ਮਹਿੰਦਰਾ ਪਿਕਅੱਪ, ਹੁੰਡਈ ਐਕਸੈਂਟ, ਟਾਟਾ ਕਰਵ ਅਤੇ ਮਾਰੂਤੀ ਵੈਗਨ ਆਰ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਲੋਕਾਂ ਨੇ ਟਿੱਪਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਵਿਚ ਮਹਿੰਦਰਾ ਪਿਕਅੱਪ ਚਾਲਕ ਜਸਪ੍ਰੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਟਾਟਾ ਕਰਵ ਵਿਚ ਸਵਾਰ ਤੇਜ ਪ੍ਰਕਾਸ਼ ਪਾਂਡੇ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਅੰਬਾਲਾ ਰੇਲਵੇ ਸਟੇਸ਼ਨ ਜਾ ਰਹੇ ਸਨ, ਜਦੋਂ ਪਿੱਛੋਂ ਆਏ ਟਿੱਪਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਐਕਸੈਂਟ ਕਾਰ ਚਾਲਕ ਰਾਮ ਕੁਮਾਰ ਨੇ ਦੋਸ਼ ਲਾਇਆ ਕਿ ਟਿੱਪਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਚਾਲਕ ਨੇ ਸਟੀਅਰਿੰਗ ਤੋਂ ਹੱਥ ਛੱਡਿਆ ਹੋਇਆ ਸੀ। ਹੋਰ ਚਾਲਕਾਂ ਨੇ ਵੀ ਵਾਹਨਾਂ ਦੇ ਲੱਖਾਂ ਰੁ. ਦੇ ਨੁਕਸਾਨ ਦੀ ਗੱਲ ਕਹੀ। ਹਾਦਸਾਗ੍ਰਸਤ ਚਾਲਕਾਂ ਨੇ ਟਿੱਪਰ ਚਾਲਕ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ, ਜਦਕਿ ਚਾਲਕ ਨੇ ਬ੍ਰੇਕ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਨ ਦੀ ਗੱਲ ਕਹੀ। ਐੱਸ. ਐੱਸ. ਐੱਫ. ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਅਤੇ ਆਵਾਜਾਈ ਬਹਾਲ ਕਰਵਾਈ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿਚ ਨਸ਼ੇ ਦੀ ਪੁਸ਼ਟੀ ਨਹੀਂ ਹੋਈ। ਲੋੜ ਪੈਣ ’ਤੇ ਡੋਪ ਟੈਸਟ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਬੁਨਿਆਦੀ ਢਾਂਚੇ ਤੇ ਊਰਜਾ ਪ੍ਰੋਜੈਕਟਾਂ ’ ਤੇ ਕੇਂਦ੍ਰਿਤ ਮੁੱਖ ਮੰਤਰੀ ਦੀ ਸਮੀਖਿਆ ਮੀਟਿੰਗ ਮੁੱਖ ਮੰਤਰੀ ਨਾਇਬ ਸੈਣੀ ਨੇ... ਅਗਲੀ ਖ਼ਬਰ ਪੰਚਕੂਲਾ ਵਿਖੇ ਪੀ. ਐੱਮ. ਡੀ. ਏ. ਦੀ ਕਾਰਵਾਈ ਦੌਰਾਨ 2 ਨਾਜਾਇਜ਼ ਰੈਸਟੋਰੈਂਟ-ਕਮ-ਢਾਬੇ ਢਾਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।