01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੀ . ਜੀ . ਸੀ . ਲਾਂਡਰਾਂ ਵਿਖੇ ‘ ਅਸਮਿਤਾ ਖੇਲ੍ਹੋ ਇੰਡੀਆ ਵੇਟ - ਲਿਫ਼ਟਿੰਗ ਟੂਰਨਾਮੈਂਟ ’ ਕਰਵਾਇਆ

ਐੱਸ. ਏ.

3 ਨਵੰਬਰ ਨੂੰ ਮਨਾਇਆ ਜਾਵੇਗਾ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ 01-11-2026
ਐੱਸ.ਏ.ਐੱਸ. ਨਗਰ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਸੀ. ਜੀ. ਸੀ. ਲਾਂਡਰਾਂ ਵਿਖੇ ‘ਅਸਮਿਤਾ ਖੇਲ੍ਹੋ ਇੰਡੀਆ ਵੇਟ-ਲਿਫ਼ਟਿੰਗ ਟੂਰਨਾਮੈਂਟ’ ਕਰਵਾਇਆ ਗਿਆ, ਜਿਸ ‘ਚ ਟ੍ਰਾਈਸਿਟੀ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ 80 ਤੋਂ ਵੱਧ ਖਿਡਾਰਨਾਂ ਨੇ ਹਿੱਸਾ ਲਿਆ। ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੀ ਅਸਮਿਤਾ ਪਹਿਲਕਦਮੀ ਅਧੀਨ ਕਰਵਾਏ ਗਏ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਖੇਡਾਂ ‘ਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ, ਮਹਿਲਾ ਐਥਲੀਟਾਂ ਨੂੰ ਸਸ਼ਕਤ ਬਣਾਉਣਾ ਅਤੇ ਉੱਭਰ ਰਹੇ ਹੁਨਰ ਨੂੰ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਲਈ ਮੁਕਾਬਲੇ ਦਾ ਮੰਚ ਪ੍ਰਦਾਨ ਕਰਨਾ ਸੀ। ਟੂਰਨਾਮੈਂਟ ‘ਚ ਉਮੇਸ਼ਵਰੀ ਸ਼ਰਮਾ ਸਹਾਇਕ ਡਾਇਰੈਕਟਰ-ਕਮ-ਜ਼ਿਲ੍ਹਾ ਖੇਡ ਅਧਿਕਾਰੀ ਮੁਹਾਲੀ ਨੇ ਮੁੱਖ ਮਹਿਮਾਨ ਵਜੋਂ, ਜਦਕਿ ਪਰਮਪਾਲ ਸਿੰਘ ਢਿੱਲੋਂ ਵਾਈਸ ਚੇਅਰਮੈਨ ਸੀ. ਜੀ. ਸੀ. ਲਾਂਡਰਾਂ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਅਤੇ ਕੈਪਟਨ ਵਿਨੋਦ ਜਸਵਾਲ ਐੱਚ. ਓ. ਡੀ. ਸਪੋਰਟਸ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਦਾ ਸੰਚਾਲਨ ਇੰਡੀਅਨ ਵੇਟ-ਲਿਫ਼ਟਿੰਗ ਫੈਡਰੇਸ਼ਨ (ਆਈ. ਡਬਲਿਊ. ਐਫ.) ਦੇ ਅਧਿਕਾਰੀਆਂ ਅਤੇ ਕੁਆਲੀਫਾਈਡ ਰੈਫਰੀਆਂ ਵਲੋਂ ਕੀਤਾ ਗਿਆ, ਜਿਨ੍ਹਾਂ ‘ਚ ਕੇ. ਡੀ. ਐੱਸ. ਨਾਗਰਾ, ਅਮਰੀਕ ਸਿੰਘ, ਡੀ. ਕੇ. ਸ਼ਰਮਾ, ਕਮਲਦੀਪ ਸਿੰਘ (ਅੰਤਰਰਾਸ਼ਟਰੀ ਰੈਫ਼ਰੀ ਤੇ ਟੂਰਨਾਮੈਂਟ ਆਬਜ਼ਰਵਰ), ਅਮਨਦੀਪ ਕੌਰ, ਅਮਨਦੀਪ ਸਿੰਘ, ਕਰਨਬੀਰ ਬੁੱਟਰ, ਵਿਵੇਕ ਧੀਮਾਨ, ਗੁਲਸ਼ਨ ਸੈਣੀ ਅਤੇ ਸਚਿਨ ਦਹੀਆ ਸ਼ਾਮਿਲ ਸਨ। ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀ. ਜੀ. ਸੀ. ਲਾਂਡਰਾਂ ਦੀਆਂ ਖਿਡਾਰਨਾਂ ਨੇ ਵੇਟ-ਲਿਫ਼ਟਿੰਗ ਮੁਕਾਬਲਿਆਂ ‘ਚ ਕੁੱਲ 11 ਤਗ਼ਮੇ ਜਿੱਤੇ, ਜਿਨ੍ਹਾਂ ‘ਚ ਚਾਰ ਸੋਨੇ, ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਿਲ ਸਨ। ਇਸ ਟੂਰਨਾਮੈਂਟ ‘ਚ 11 ਸਾਲਾ ਅਰਸ਼ੀਆ ਗੋਸਵਾਮੀ ਦੀ ਮੌਜੂਦਗੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ ਕਿਉਂਕਿ ਅਰਸ਼ੀਆ ਗੋਸਵਾਮੀ ਨੂੰ ਭਾਰਤ ਦੀ ਸਭ ਤੋਂ ਛੋਟੀ ਅਤੇ ਫਿੱਟ ਵੇਟ-ਲਿਫ਼ਟਿੰਗ ਪ੍ਰਤਿਭਾ ਵਜੋਂ ਜਾਣਿਆ ਜਾਂਦਾ ਹੈ। ਉਸ ਦੇ ਨਾਲ 8 ਸਾਲਾ ਅਰਮੀਤ ਕੌਰ ਨੇ ਵੀ ਟੂਰਨਾਮੈਂਟ ‘ਚ ਹਿੱਸਾ ਲਿਆ, ਜੋ ਕਿ ਇਸ ਟੂਰਨਾਮੈਂਟ ‘ਚ ਸਭ ਤੋਂ ਛੋਟੀ ਉਮਰ ਦੀ ਭਾਗੀਦਾਰ ਸੀ। ਇਸ ਮੌਕੇ ਗੱਲਬਾਤ ਕਰਦਿਆਂ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਸੀ. ਜੀ. ਸੀ. ਲਾਂਡਰਾਂ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਅਤੇ ਇਕ ਵੱਡੀ ਮੁਹਿੰਮ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਮਿਤਾ ਖੇਲੋ ਇੰਡੀਆ ਵਰਗੇ ਪ੍ਰੋਗਰਾਮ ਮਹਿਲਾ ਐਥਲੀਟਾਂ ਨੂੰ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਵੱਡੀਆਂ ਖੇਡ ਪ੍ਰਾਪਤੀਆਂ ਵੱਲ ਵਧਣ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਟੂਰਨਾਮੈਂਟ ਦੇ ਜੇਤੂਆਂ ਸਮੇਤ ਸਮੁੱਚੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਡੂਇੰਗ ਬਿਜ਼ਨੈੱਸ’ ਤਹਿਤ ਨਵੇਂ ਮਾਪਦੰਡ ਸਥਾਪਤ ਕੀਤੇ; 16 ਮਹੀਨਿਆਂ ਵਿਚ 20 ਹਜ਼ਾਰ ਤੋਂ ਵੱਧ ਪ੍ਰਵਾਨਗੀਆਂ ਜਾਰੀ ਅਗਲੀ ਖ਼ਬਰ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਦੀ ਅੰਤਰਿਮ ਜ਼ਮਾਨਤ ਮਨਜ਼ੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।