25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਪੰਜ ਪੁਰਸਕਾਰਾਂ ਦਾ ਐਲਾਨ

ਐੱਸ. ਏ.

ਅਜੀਤ ਡੈਸਕ 25-10-2026
ਐੱਸ. ਏ. ਐੱਸ. ਨਗਰ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਇਸ ਸਾਲ ਪੰਜਾਬੀ ਪੁਆਧੀ ਸੱਥ ਮੁਹਾਲੀ ਵਲੋਂ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਪੰਜ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ 29 ਨਵੰਬਰ ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਜੇਤੂ )ਸਰਕਾਰੀ ਕਾਲਜ ਮੁਹਾਲੀ ਵਿਖੇ ਹੋਣ ਜਾ ਰਹੇ ਸੱਥ ਦੇ 23ਵੇਂ ਸਾਲਾਨਾ ਸਨਮਾਨ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ, ਸਕੱਤਰ ਪ੍ਰਿੰ. ਗੁਰਮੀਤ ਸਿੰਘ ਖਰੜ ਅਤੇ ਸਰਪ੍ਰਸਤ ਡਾ. ਨਿਰਮਲ ਸਿੰਘ ਲਾਂਬੜਾਂ (ਜਲੰਧਰ) ਨੇ ਦੱਸਿਆ ਕਿ ਸੱਥ ਦੀ ਕਮੇਟੀ ਨੇ ਇਸ ਵਾਰ ਨਾਵਲਕਾਰ ਨਕਸ਼ਦੀਪ (ਪੰਜਕੋਹਾ), ਸ਼ਾਇਰ ਪਰਮਿੰਦਰ ਸੋਢੀ (ਜਾਪਾਨ), ਕਿੱਸਾ ਗਾਇਕ ਬਜ਼ੁਰਗ ਹਰਪਾਲ ਸਿੰਘ ਪਾਲਾ (ਮਾਣਕਪੁਰ ਸ਼ਰੀਫ), ਉੱਘੇ ਚਿੱਤਰਕਾਰ ਅਮਰਾਓਂ ਸਿੰਘ ਗਿੱਲ (ਚਿੱਲਾ) ਅਤੇ ਲੇਖਿਕਾ ਮਨਜੀਤ ਕੌਰ ਮੀਤ (ਮਲੋਆ) ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਕਈ ਪੁਸਤਕਾਂ ਵੀ ਲੋਕ-ਅਰਪਣ ਕੀਤੀਆਂ ਜਾਣਗੀਆਂ, ਜਦਕਿ ‘ਪੁਸਤਕ ਪੁਰਸਕਾਰ-2026’ ਜ਼ੈਲਦਾਰ ਸਿੰਘ ਹਸਮੁਖ ਦੀ ਪੁਸਤਕ ‘ਬੀਤੇ ਸੱਭਿਆਚਾਰ ਦਾ ਕਾਵਿ-ਕੋਸ਼’ ਨੂੰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਅੰਕਿਤ ਗੋਇਲ ਨੇ ਨੀਟ ਪੀ. ਜੀ. ’ੀਚ ਪੰਜਾਬ ‘ਚੋਂ ਪਹਿਲਾ ਸਥਾਨ ਹਾਸਿਲ ਕਰਕੇ ਕੁਰਾਲੀ ਦਾ ਮਾਣ ਵਧਾਇਆ-ਰਾਣਾ ਗਿੱਲ ਅਗਲੀ ਖ਼ਬਰ ਸਵ. ਸ਼ਰਨਜੀਤ ਸਿੰਘ ਜਿੰਮੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।