19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਰਾਮ ਲੀਲ੍ਹਾ ਦੇ ਕਲਕਾਰਾਂ ਦੁਆਰਾ ਸਟੇਜ ’ ਤੇ ਦਿਖਾਏ ਜਾ ਰਹੇ ਇਤਿਹਾਸ ਨਾਲ ਨੌਜਵਾਨਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ - ਰਾਕੇਸ਼ ਗੁਪਤਾ

ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਖਰੜ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਵਲੋਂ ਬੀਤੀ ਰਾਤ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ‘ਅਸ਼ੋਕ ਵਾਟਿਕਾ ਅਤੇ ਲੰਕਾ ਦਹਨ’ ਦੇ ਦ੍ਰਿਸ਼ਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੋਕ ਵਾਟਿਕਾ ਵਾਲੇ ਹਿੱਸੇ ਵਿਚ ਕਲਾਕਾਰਾਂ ਨੇ ਰਮਾਇਣ ਦੇ ਉਨ੍ਹਾਂ ਅਹਿਮ ਦ੍ਰਿਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਵਿਚ ਮਾਤਾ ਸੀਤਾ ਅਤੇ ਭਗਵਾਨ ਹਨੂੰਮਾਨ ਸਨ।

ਭਾਜਪਾ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਤੇ ਹੋਰ ਰਿਬਨ ਕੱਟ ਕੇ ਉਦਘਾਟਨ ਕਰਦੇ ਹੋਏ ਤੇ ਨਾਲ ਕਲੱਬ ਦੇ ਅਹੁਦੇਦਾਰ। ਤਸਵੀਰ: ਗੁਰਮੁੱਖ ਸਿੰਘ ਮਾਨ 19-10-2026
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਖਰੜ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਬੰਟੀ ਵਲੋਂ ਬੀਤੀ ਰਾਤ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਵਲੋਂ ‘ਅਸ਼ੋਕ ਵਾਟਿਕਾ ਅਤੇ ਲੰਕਾ ਦਹਨ’ ਦੇ ਦ੍ਰਿਸ਼ਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੋਕ ਵਾਟਿਕਾ ਵਾਲੇ ਹਿੱਸੇ ਵਿਚ ਕਲਾਕਾਰਾਂ ਨੇ ਰਮਾਇਣ ਦੇ ਉਨ੍ਹਾਂ ਅਹਿਮ ਦ੍ਰਿਸ਼ਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਵਿਚ ਮਾਤਾ ਸੀਤਾ ਅਤੇ ਭਗਵਾਨ ਹਨੂੰਮਾਨ ਸਨ। ਇਸ ਤੋਂ ਬਾਅਦ ‘ਲੰਕਾ ਦਹਨ’ ਦੀ ਘਟਨਾਂ ਨੂੰ ਵੀ ਦਿਖਾਇਆ ਗਿਆ ਤੇ ਦਰਸ਼ਕਾਂ ਦੀ ਭਾਰੀ ਭੀੜ ਤੇ ਉਤਸ਼ਾਹ ਸੀ। ਭਾਜਪਾ ਸ਼ਹਿਰੀ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਕਲੱਬ ਦੀ ਸ਼ਲਾਘਾ ਕੀਤੀ ਜੋ ਸ੍ਰੀ ਰਾਮ ਲੀਲ੍ਹਾ ਦੇ ਕਲਾਕਾਰ ਸਟੇਜ਼ ਤੇ ਪੁਰਾਤਨ ਇਤਿਹਾਸ ਨੁੰ ਦਿਖਾ ਕੇ ਗਿਆਨ ਵੰਡ ਰਹੇ ਹਨ ਉਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਮਿਲਦੀ ਹੈ। ਕਲੱਬ ਵਲੋਂ ਇਨ੍ਹਾਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਖਰੜ ਦੇ ਜਨਰਲ ਸਕੱਤਰ ਦਵਿੰਦਰ ਗੁਪਤਾ ਅਤੇ ਪ੍ਰੀਤੀ ਰਾਣਾ, ਕਲੱਬ ਪ੍ਰਧਾਨ ਸ਼ਿਵ ਚਰਨ ਪਿੰਕੀ, ਵਰਿੰਦਰ ਭਾਮਾ, ਪੰਕਜ ਚੱਢਾ ਸਮੇਤ ਮੈਂਬਰ ਅਤੇ ਦਰਸ਼ਕ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਕੈਂਪ ਵਿਚ 188 ਮਰੀਜ਼ਾਂ ਦੀ ਜਾਂਚ ਅਤੇ 124 ਲੋਕਾਂ ਦੇ ਹੈਲਥ ਕਾਰਡ ਜਾਰੀ - ਡਾ . ਸੰਨੀ ਸਿੰਘ ਆਹਲੂਵਾਲੀਆ ਅਗਲੀ ਖ਼ਬਰ ਸ਼ੋਭਾ ਯਾਤਰਾ ਦੇ ਕਲਾਕਾਰਾਂ ਲਈ ਕਲੱਬ ਵਲੋਂ ਖਾਣ ਪੀਣ ਦਾ ਸਮਾਨ ਦੇਣ ਲਈ ਸੇਵਾ ਦਾ ਵੱਡਾ ਉਪਰਾਲਾ : ਕਮਲ ਕਿਸ਼ੋਰ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।