17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਭਾਗੋਮਾਜਰਾ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਡੈਲੀਗੇਸ਼ਨ ਦੀ ਹੋਈ ਮੀਟਿੰਗ ਬਿਨਾਂ ਸੰਘਰਸ਼ ਕੀਤਿਆਂ ਮਸਲਿਆਂ ਦਾ ਹੱਲ ਨਾਮੁਮਕਿਨ - ਸੀ . ਐੱਨ . ਐੱਫ . ਆਗੂ

ਖਰੜ, 16 ਅਕਤੂਬਰ (ਜੰਡਪੁਰੀ)-ਪਿੰਡ ਭਾਗੋਮਾਜਰਾ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ (ਸੀ. ਐਨ.

ਪਿੰਡ ਭਾਗੋਮਾਜਰਾ ਵਿਖੇ ਹੋਈ ਮੀਟਿੰਗ ਦੌਰਾਨ ਨਵ-ਨਿਯੁਕਤ ਨੁਮਾਇੰਦਿਆਂ ਨਾਲ ਆਰਚਬਿਸ਼ਪ ਪ੍ਰਭਾਤ ਸੀ. ਨਾਇਕ, ਜ਼ਿਲ੍ਹਾ ਪ੍ਰਧਾਨ ਰੋਹਿਤ ਮਸੀਹ ਅਤੇ ਸੰਜੇ ਕੁਮਾਰ। ਤਸਵੀਰ : ਜੰਡਪੁਰੀ 17-10-2026
ਖਰੜ, 16 ਅਕਤੂਬਰ (ਜੰਡਪੁਰੀ)-ਪਿੰਡ ਭਾਗੋਮਾਜਰਾ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ (ਸੀ.ਐਨ.ਐਫ.) ਦੇ ਡੈਲੀਗੇਸ਼ਨ ਵਲੋਂ ਸੀ.ਐਨ.ਐਫ. ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਪਾਸਟਰ ਰੋਹਿਤ ਮਸੀਹ ਦੀ ਪ੍ਰਧਾਨਗੀ ਹੇਠ ਅਤੇ ਆਰਚਬਿਸ਼ਪ ਪ੍ਰਭਾਤ ਸੀ. ਨਾਇਕ ਤੇ ਪ੍ਰਧਾਨ ਸੰਜੇ ਕੁਮਾਰ ਦੇ ਯਤਨਾਂ ਸਦਕਾ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦੌਰਾਨ ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਸਰਬਸੰਮਤੀ ਨਾਲ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ ਪਾਸਟਰ ਮੁਕੇਸ਼ ਨੂੰ ਬਲਾਕ ਪ੍ਰਧਾਨ ਡੇਰਾਬੱਸੀ, ਪਾਸਟਰ ਗੁਰਮੇਲ ਨੂੰ ਬਲਾਕ ਪ੍ਰਧਾਨ ਰਾਮਦਰਬਾਰ, ਪਾਸਟਰ ਸੰਜੇ ਨੂੰ ਬਲਾਕ ਪ੍ਰਧਾਨ ਝਾਂਮਪੁਰ, ਪਾਸਟਰ ਸੰਨੀ ਨੂੰ ਬਲਾਕ ਪ੍ਰਧਾਨ ਖਰੜ, ਪਾ. ਮੋਤੀ ਲਾਲ ਨੂੰ ਬਲਾਕ ਪ੍ਰਧਾਨ ਬੁੜੈਲ, ਪਾਸਟਰ ਦੀਪਕ ਨੂੰ ਬਲਾਕ ਪ੍ਰਧਾਨ ਪੰਚਕੂਲਾ, ਸਿਸਟਰ ਮੋਨਿਕਾ ਨੂੰ ਬਲਾਕ ਪ੍ਰਧਾਨ ਬਲੌਂਗੀ ਅਤੇ ਸਿਸਟਰ ਰਿੰਕੀ ਨੂੰ ਬਲਾਕ ਪ੍ਰਧਾਨ ਭਾਗੋਮਾਜਰਾ ਨਿਯੁਕਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਐਨ. ਐਫ. ਦੇ ਜ਼ਿਲ੍ਹਾ ਪ੍ਰਧਾਨ ਪਾਸਟਰ ਰੋਹਿਤ ਮਸੀਹ ਨੇ ਕਿਹਾ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਕ੍ਰਿਸਚੀਅਨ ਨੈਸ਼ਨਲ ਫਰੰਟ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ‘ਚ ਬਲਾਕ ਅਤੇ ਬੂਥ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਰਚਬਿਸ਼ਪ ਪ੍ਰਭਾਤ ਸੀ. ਨਾਇਕ ਨੇ ਕਿਹਾ ਕਿ ਬਿਨਾਂ ਸੰਘਰਸ਼ ਕੀਤਿਆਂ ਮਸਲਿਆਂ ਦਾ ਹੱਲ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਅਤੇ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰੇ ਲਈ ਕਬਿਰਸਤਾਨਾਂ ਵਾਸਤੇ ਜ਼ਮੀਨ ਮੁਹੱਈਆ ਕਰਵਾਉਣਾ, ਹਰ ਜ਼ਿਲ੍ਹੇ ‘ਚ ਕਮਿਊਨਿਟੀ ਹਾਲ ਬਣਾਉਣਾ, ਰਾਖਵੇਂਕਰਨ ਦੀ ਮੰਗ ਅਤੇ ਚਰਚਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ. ਐਨ. ਐਫ. ਦੇ ਅਹਿਮ ਮੁੱਦੇ ਹਨ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਘੱਟ ਗਿਣਤੀ ਭਾਈਚਾਰੇ ਨੂੰ ਬਣਦੇ ਹੱਕ ਅਤੇ ਸੁਰੱਖਿਆ ਮਿਲ ਸਕੇ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕਾਂ ਨੇ ਸੂਬੇ ’ਚ ਸਿਹਤ ਕ੍ਰਾਂਤੀ ਲਿਆਂਦੀ-ਗੋਲਡੀ ਅਗਲੀ ਖ਼ਬਰ ਮਿਸਲ ਸਤਲੁਜ ਪਾਰਟੀ ਦੇ ਸੋਸ਼ਲ ਮੀਡੀਆ ਪੇਜ਼ ਬੰਦ ਕਰਨਾ ਲੋਕਤੰਤਰੀ ਹੱਕਾਂ ’ਤੇ ਹਮਲਾ-ਅਜੇਪਾਲ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।